ਪੰਜਾਬ ਦੀ ਸਰਹੱਦ ‘ਤੇ BSF ਵੱਲੋਂ ਇਕ ਪਾਕਿਸਤਾਨੀ ਤਸਕਰ ਢੇਰ

Tuesday, Mar 10, 2026 - 01:14 PM (IST)

ਪੰਜਾਬ ਦੀ ਸਰਹੱਦ ‘ਤੇ BSF ਵੱਲੋਂ ਇਕ ਪਾਕਿਸਤਾਨੀ ਤਸਕਰ ਢੇਰ

ਪੱਟੀ (ਸੰਦੀਪ, ਰਮਨ)- ਪਾਕਿਸਤਾਨ ਵੱਲੋਂ ਡਰੋਨਾਂ ਅਤੇ ਹੋਰ ਤਰੀਕਿਆਂ ਰਾਹੀਂ ਹੈਰੋਇਨ ਤਸਕਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ। ਬੀਤੀ ਰਾਤ ਖੇਮਕਰਨ ਦੇ ਸਰਹੱਦੀ ਖੇਤਰ ਵਿੱਚ ਸੀਮਾ ਚੌਕੀਆਂ ਕਾਲੀਆ ਅਤੇ ਨੂਰਵਾਲਾ ਦਰਮਿਆਨ ਬੀ.ਐਸ.ਐਫ਼. ਦੀ 142 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਪਾਰ ਕਰਕੇ ਕੰਡਿਆਲੀ ਤਾਰ ਦੇ ਨਜ਼ਦੀਕ ਆ ਕੇ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੇ ਇਕ ਅਣਪਛਾਤੇ ਪਾਕਿਸਤਾਨੀ ਘੁਸਪੈਠੀਏ ਤਸਕਰ ਨੂੰ ਢੇਰ ਕਰ ਦਿੱਤਾ। ਮੌਕੇ ਤੋਂ ਉਸ ਦੀ ਲਾਸ਼ ਦੇ ਕੋਲੋਂ ਕੁਝ ਸ਼ੱਕੀ ਸਮਾਨ ਵੀ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ- ਮੋਗਾ 'ਚ ਮਾਈਨਿੰਗ ਮਾਫੀਆ ਵਲੋਂ ਸਰਕਾਰੀ ਟੀਮ 'ਤੇ ਹਮਲਾ, ਰਾਜਾ ਵੜਿੰਗ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ

ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਕੁਝ ਹੋਰ ਪਾਕਿਸਤਾਨੀ ਤਸਕਰ ਵਾਪਸ ਸਰਹੱਦ ਪਾਰ ਭੱਜ ਗਏ। ਫਿਲਹਾਲ ਸੰਬੰਧਿਤ ਥਾਣਾ ਵਲਟੋਹਾ ਦੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਬੀ.ਐਸ.ਐਫ਼. ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ, ਪੜ੍ਹੋ ਤਾਜ਼ਾ ਜਾਣਕਾਰੀ

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਇਲਾਕੇ ਦੇ ਨਜ਼ਦੀਕ ਇੱਕ ਪਾਕਿਸਤਾਨੀ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਸਰਹੱਦੀ ਪ੍ਰਤੱਖ ਸੂਤਰਾਂ ਮੁਤਾਬਕ ਸਰਹੱਦ ‘ਤੇ ਡਰੋਨਾਂ ਦੀ ਹਲਚਲ ਵੀ ਕਾਫ਼ੀ ਵੱਧ ਗਈ ਹੈ ਅਤੇ ਅਕਸਰ ਸਰਹੱਦ ਪਾਰੋਂ ਪਾਕਿਸਤਾਨੀ ਤਸਕਰਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਣਕ ਦੀ ਕਟਾਈ ਤੋਂ ਪਹਿਲਾਂ ਵੱਧ ਤੋਂ ਵੱਧ ਹੈਰੋਇਨ ਦੀ ਤਸਕਰੀ ਕੀਤੀ ਜਾਵੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News