ਚੰਡੀਗੜ੍ਹ ''ਚ ਨੌਕਰ ਨੇ ਕੀਤਾ ਮਾਲਕ ਦਾ ਕਤਲ

07/01/2016 3:07:57 PM

ਚੰਡੀਗੜ੍ਹ : ਸੈਕਟਰ-42 ਦੀ ਮਾਰਕਿਟ ''ਚ ਇਕ ਢਾਬਾ ਮਾਲਕ ਦਾ ਉਸ ਦੇ ਨੌਕਰ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਨੌਕਰ ਵਿਜੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਹੀਪਾਲ ਆਸਾਮ ਦੇ ਦਿਵੜੂਗੜ੍ਹ ਜ਼ਿਲੇ ਦੇ ਪਿੰਡ ਖਰਜਾਨ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਦੇ ਸੈਕਟਰ 42 ਦੀ ਮਾਰਕਿਟ ਦੇ ਪਿਛਲੇ ਪਾਸੇ ਇਕ ਢਾਬਾ ਚਲਾਉਂਦਾ ਸੀ।
ਮ੍ਰਿਤਕ ਦੇ ਲੜਕੇ ਈਸ਼ਵਰ ਨੇ ਦੱਸਿਆ ਕਿ ਉਸ ਦੇ ਪਿਤਾ ਮਹੀਪਾਲ ਅਤੇ ਨੌਕਰ ਵਿਜੇ ਨੇ ਰਾਤ ਸਮੇਂ ਪਹਿਲਾਂ ਇਕੱਠਿਆਂ ਬੈਠ ਕੇ ਸ਼ਰਾਬ ਪੀਤੀ, ਇਸ ਦੌਰਾਨ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ ਪਰ ਦੋਵਾਂ ਨੂੰ ਸਮਝਾ ਕੇ ਭੇਜ ਦਿਤਾ ਗਿਆ ਸੀ। ਸ਼ੁਕਰਵਾਰ ਸਵੇਰੇ ਕਰੀਬ 6.30 ਵਜੇ ਜਦੋਂ ਆ ਕੇ ਦੇਖਿਆ ਤਾਂ ਉਸ ਦੇ ਪਿਤਾ ਮਹੀਪਾਲ ਦਾ ਕਤਲ ਹੋਇਆ ਸੀ। ਵਾਰਦਾਤ ਤੋਂ ਬਾਅਦ ਨੌਕਰ ਵਿਜੇ ਪਾਲ ਉਥੋਂ ਫਰਾਰ ਹੋ ਗਿਆ। ਸਥਾਨਕ ਪੁਲਸ ਨੇ ਮੌਕੇ ''ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News