ਭਰਾਵਾਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਇਕ ਨੇ ਚਾਕੂ ਮਾਰ ਕੇ ਦੂਜੇ ਦਾ ਕੀਤਾ ਕਤਲ
Friday, May 31, 2024 - 12:25 AM (IST)
ਮਾਛੀਵਾੜਾ ਸਾਹਿਬ (ਟੱਕਰ)- ਪਿੰਡ ਕੂੰਮਕਲਾਂ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੇ ਰਿਸ਼ਤੇ ’ਚ ਭਰਾ ਮੰਨਦੇ ਨੌਜਵਾਨ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕੂੰਮਕਲਾਂ ਪੁਲਸ ਨੂੰ ਸੁਮੀਤਾ ਦੇਵੀ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਤੇ ਉਸ ਦਾ ਪਤੀ ਪ੍ਰਮੋਦ ਮੁਖੀਆ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਉਹ ਤਿੰਨ ਪਰਿਵਾਰ ਇਕੱਠੇ ਇੱਕ ਵਿਹੜੇ ’ਚ ਰਹਿੰਦੇ ਹਨ।
ਬਿਆਨਕਰਤਾ ਅਨੁਸਾਰ ਸੁਮੀਤਾ ਦੇਵੀ ਕਿਸੇ ਕਿਸਾਨ ਦੇ ਖੇਤਾਂ ’ਚ ਮਿਹਨਤ ਮਜ਼ਦੂਰੀ ਕਰਨ ਲਈ ਘਰੋਂ ਚਲੀ ਗਈ ਅਤੇ ਉਸ ਦਾ ਪਤੀ ਪ੍ਰਮੋਦ ਮੁਖੀਆ, ਦੁਖੀ ਮੁਖੀਆ ਅਤੇ ਬਿਮਲ ਪਾਸਵਾਨ ਕੰਮ ’ਤੇ ਨਹੀਂ ਗਏ ਤੇ ਘਰ ਵਿਚ ਹੀ ਮੌਜੂਦ ਸਨ। ਕਰੀਬ 11.15 ਵਜੇ ਉਸ ਨੂੰ ਫੋਨ ਆਇਆ ਕਿ ਉਸ ਦੇ ਪਤੀ ਪ੍ਰਮੋਦ ਮੁਖੀਆ ਦਾ ਦੁਖੀ ਮੁਖੀਆ ਨਾਲ ਲੜਾਈ ਝਗੜਾ ਹੋ ਗਿਆ ਹੈ ਅਤੇ ਪ੍ਰਮੋਦ ਦੁਖੀਆ ਨੂੰ ਮਾਰ ਦੇਣ ਦੀ ਨੀਅਤ ਨਾਲ ਦੁਖੀ ਮੁਖੀਆ ਨੇ ਚਾਕੂ ਦਾ ਵਾਰ ਉਸ ਦੇ ਢਿੱਡ 'ਤੇ ਕਰ ਦਿੱਤਾ ਕੀਤਾ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ਵਿਚ ਪ੍ਰਮੋਦ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਚੋਣ ਰੈਲੀ ਦੀ ਤਿਆਰੀ ਦੌਰਾਨ ਨੌਜਵਾਨ ਨਾਲ ਵਾਪਰਿਆ ਹਾਦਸਾ, ਤਾਰਾਂ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸਿਆ
ਥਾਣਾ ਮੁਖੀ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪਹਿਲਾਂ ਪੁਲਸ ਵਲੋਂ ਦੁਖੀ ਮੁਖੀਆ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਪਰ ਹੁਣ ਧਾਰਾ 302 ਦਾ ਵਾਧਾ ਕੀਤਾ ਜਾਵੇਗਾ। ਥਾਣਾ ਮੁਖੀ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਕਬਜੇ ’ਚ ਲੈ ਲਿਆ ਗਿਆ ਹੈ ਅਤੇ ਭਲਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਦੀ ਪਤਨੀ ਨੇ ਬਿਆਨ ਦਿੱਤੇ ਕਿ ਉਸ ਦੇ ਪਤੀ ਪ੍ਰਮੋਦ ਮੁਖੀਆ ਤੇ ਦੁਖੀ ਮੁਖੀਆ ਵਿਚਕਾਰ ਪਹਿਲਾਂ ਵੀ ਮਾਮੂਲੀ ਲੜਾਈ ਝਗੜਾ ਹੁੰਦਾ ਸੀ ਪਰ ਉਹ ਖੂਨੀ ਰੂਪ ਧਾਰਨ ਕਰ ਗਿਆ ਜਿਸ ਵਿਚ ਉਸ ਦੇ ਪਤੀ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ- ਚੋਣਾਂ ਦੇ ਮੱਦੇਨਜ਼ਰ ਸਰਕਾਰੀ ਮੁਲਾਜ਼ਮਾਂ ਤੇ ਡਾਕਟਰਾਂ ਨੂੰ ਨਹੀਂ ਮਿਲੇਗੀ ਛੁੱਟੀ, ਜੇਲ੍ਹਾਂ 'ਚ ਮੁਲਾਕਾਤਾਂ 'ਤੇ ਵੀ ਲੱਗੀ ਰੋਕ
ਕਤਲ ਕਰਨ ਵਾਲਾ ਵਿਅਕਤੀ ਦੁਖੀ ਮੁਖੀਆ ਅਤੇ ਮ੍ਰਿਤਕ ਪ੍ਰਮੋਦ ਮੁਖੀਆ ਪਿੱਛੋਂ ਪਿੰਡ ਮਾਧੋ, ਥਾਣਾ ਬਹੇਰਾ, ਜ਼ਿਲਾ ਦਰਬੰਗਾ (ਬਿਹਾਰ) ਦੇ ਰਹਿਣ ਵਾਲੇ ਹਨ ਅਤੇ ਦੋਵੇਂ ਇੱਕ ਪਿੰਡ ਦੇ ਹੋਣ ਕਾਰਨ ਆਪਸ ਵਿਚ ਇੱਕ-ਦੂਜੇ ਨੂੰ ਭਰਾ ਮੰਨਦੇ ਸਨ। ਬਿਹਾਰ ਤੋਂ ਉਹ ਪੰਜਾਬ ਦੇ ਪਿੰਡ ਕੂੰਮਕਲਾਂ ਵਿਖੇ ਮਿਹਨਤ ਮਜ਼ਦੂਰੀ ਕਰਨ ਆਏ ਸਨ ਅਤੇ ਇੱਥੇ ਵੀ ਉਹ ਇਕੱਠੇ ਇੱਕ ਵਿਹੜੇ ’ਚ ਰਹਿੰਦੇ ਸਨ ਪਰ ਦੋਵਾਂ ਵਿਚਕਾਰ ਹੁੰਦੇ ਮਾਮੂਲੀ ਝਗੜੇ ਖੂਨੀ ਰੂਪ ਧਾਰਨ ਕਰ ਗਏ ਜਿਸ ਵਿਚ ਪ੍ਰਮੋਦ ਮੁਖੀਆ ਦੀ ਜਾਨ ਚਲੀ ਗਈ। ਕੂੰਮਕਲਾਂ ਪੁਲਸ ਵਲੋਂ ਕਤਲ ਦੇ ਕਥਿਤ ਦੋਸ਼ੀ ਦੁਖੀ ਮੁਖੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ- ਪਿਓ-ਭਰਾ ਦੇ ਪਿਆਰ 'ਤੇ ਭਾਰੀ ਪਿਆ ਨਾਬਾਲਗਾ ਦਾ 'ਇਸ਼ਕ' ! ਕਤਲ ਤੋਂ ਬਾਅਦ ਟੋਟੇ-ਟੋਟੇ ਕਰ ਫਰਿੱਜ 'ਚ ਰੱਖੀਆਂ ਲਾਸ਼ਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e