ਪਾਕਿਸਤਾਨ ''ਚ ਸ਼ਖਸ ਬਣਿਆ ਹੈਵਾਨ, ਮਾਸੂਮ ਧੀਆਂ ਦਾ ਕੁਹਾੜੀ ਨਾਲ ਕੀਤਾ ਕਤਲ

05/28/2024 6:16:10 PM

ਇਸਲਾਮਾਬਾਦ (ਯੂ.ਐਨ.ਆਈ.): ਪਾਕਿਸਤਾਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਹਾਵਲਪੁਰ ਵਿਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀਆਂ ਦੋ ਨਾਬਾਲਗ ਧੀਆਂ ਨੂੰ ਕੁਹਾੜੀ ਨਾਲ ਮਾਰ ਦਿੱਤਾ, ਇਸ ਤੋਂ ਪਹਿਲਾਂ ਕਿ ਅਦਾਲਤ ਦਾ ਬੈਲੀਫ ਬੱਚੀਆਂ ਨੂੰ ਲੈ ਕੇ ਉਸ ਦੀ ਪਤਨੀ ਨੂੰ ਸੌਂਪ ਦਿੰਦਾ। ਇਹ ਘਟਨਾ ਸੋਮਵਾਰ ਨੂੰ ਪਿੰਡ ਟਿੱਬੀ ਦਾਤਾ ਖਾਂ ਵਿਖੇ ਵਾਪਰੀ, ਜਦੋਂ ਬੈਲੀਫ ਉਸ ਦੀ ਪਤਨੀ ਦੀ ਦਰਖਾਸਤ 'ਤੇ ਬੱਚੀਆਂ ਦੀ ਕਸਟੱਡੀ ਲਈ ਪੁਲਸ ਅਧਿਕਾਰੀਆਂ ਨਾਲ ਉਸ ਦੇ ਘਰ ਪਹੁੰਚਿਆ।

ਪੜ੍ਹੋ ਇਹ ਅਹਿਮ ਖ਼ਬਰ-Heatwave ਨਾਲ ਝੁਲਸਿਆ ਪਾਕਿਸਤਾਨ, ਪਾਰਾ 52 ਡਿਗਰੀ ਸੈਲਸੀਅਸ ਤੋਂ ਪਾਰ 

ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਸ ਸੂਤਰਾਂ ਅਨੁਸਾਰ ਸ਼ੱਕੀ ਸਰਫ਼ਰਾਜ਼ ਦੇ ਆਪਣੀ ਪਤਨੀ ਆਸੀਆ ਬਾਨੋ ਨਾਲ ਤਣਾਅਪੂਰਨ ਸਬੰਧ ਸਨ। ਆਪਣੇ ਮਾਤਾ-ਪਿਤਾ ਨਾਲ ਰਹਿੰਦਿਆਂ ਉਸਨੇ ਆਪਣੀਆਂ ਦੋ ਧੀਆਂ ਦੀ ਕਸਟੱਡੀ ਲਈ ਅਦਾਲਤ ਦੀ ਮਦਦ ਮੰਗੀ, ਜੋ ਆਪਣੇ ਪਿਤਾ ਦੇ ਨਾਲ ਰਹਿੰਦੀਆਂ ਸਨ। ਜਦੋਂ ਅਦਾਲਤ ਦਾ ਬੈਲੀਫ ਅਤੇ ਪੁਲਸ ਬੱਚੀਆਂ ਨੂੰ ਵਾਪਸ ਲੈਣ ਲਈ ਸਰਫਰਾਜ਼ ਦੇ ਘਰ ਪਹੁੰਚੀ ਤਾਂ ਉਸ ਨੂੰ ਉਨ੍ਹਾਂ ਨੂੰ ਸੌਂਪਣ ਲਈ ਕਿਹਾ ਗਿਆ। ਇਸ ਤੋਂ ਬਾਅਦ ਸਰਫਰਾਜ਼ ਗੁੱਸੇ 'ਚ ਆ ਗਿਆ ਅਤੇ ਉਸ ਨੇ ਬੈਲੀਫ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ। ਅਜਿਹਾ ਕਹਿਣ ਤੋਂ ਬਾਅਦ ਉਹ ਘਰ ਦੇ ਅੰਦਰ ਗਿਆ ਅਤੇ ਕਥਿਤ ਤੌਰ 'ਤੇ ਆਪਣੀਆਂ ਧੀਆਂ ਤੈਯਬਾ (5) ਅਤੇ ਲੀਆਬਾ (4) ਨੂੰ ਕੁਹਾੜੀ ਨਾਲ ਮਾਰ ਦਿੱਤਾ। ਡਾਨ ਦੀ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਸਰਫਰਾਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News