ਪਿੰਡ ਨਰੰਗਪੁਰ ''ਚ ਛਾਇਆ ਮਾਤਮ, ਅਮਰੀਕਾ ''ਚ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਪਿੱਛੋਂ ਕੀਤੀ ਖ਼ੁਦਕੁਸ਼ੀ

06/10/2024 7:01:31 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਅਮਰੀਕਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕਾ ਦੇ ਰਿਚਮੰਡ ਹਿੱਲ, ਕੁਈਨਜ਼ 95ਵੇਂ ਐਵੇਨਿਊ ਵਿਖੇ ਰਹਿੰਦੇ ਪਿੰਡ ਨਰੰਗਪੁਰ (ਬੇਗੋਵਾਲ) ਵਾਸੀ ਇਕ ਪਰਿਵਾਰ 'ਚ ਵਿਵਾਦ ਦੇ ਚੱਲਦਿਆਂ ਦੋ ਭਰਾਵਾਂ ਦੀ ਜਾਨ ਚਲੇ ਗਈ ਜਦਕਿ ਉਨ੍ਹਾਂ ਦੀ ਮਾਤਾ ਗੰਭੀਰ ਜ਼ਖ਼ਮੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਭਰਾ ਵੱਲੋਂ ਹੀ ਦੂਜੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਹੈ। 

PunjabKesari

ਸੂਚਨਾ ਮਿਲਣ 'ਤੇ ਅਮਰੀਕਾ ਦੇ ਰਿਚਮੰਡ ਹਿੱਲ, ਕੁਈਨਜ਼ ਵਿਚ ਪੁਲਸ ਸ਼ਨੀਵਾਰ ਰਾਤ ਕਰੀਬ 10:30 ਵਜੇ ਇਕ ਘਰ ਪਹੁੰਚੀ ਤਾਂ  27 ਸਾਲਾ ਵਿਪਨਪਾਲ ਸਿੰਘ ਮੁਲਤਾਨੀ ਮਿਲਿਆ, ਜਿਸ ਦੇ ਸਰੀਰ 'ਤੇ ਗੋਲ਼ੀਆਂ ਦੇ ਕਈ ਜ਼ਖ਼ਮ ਸਨ। ਡਾਕਟਰਾਂ ਨੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ। ਉੱਥੇ ਇਕ 52 ਸਾਲਾ ਔਰਤ ਨੂੰ ਧੜ ਵਿੱਚ ਗੋਲ਼ੀ ਲੱਗਣ ਕਾਰਨ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। 109ਵੇਂ ਐਵੇਨਿਊ ਅਤੇ 96ਵੀਂ ਸਟਰੀਟ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ 'ਤੇ ਪੁਲਸ ਨੂੰ 33 ਸਾਲ ਦੇ ਕਰਮਜੀਤ ਮੁਲਤਾਨੀ ਦੇ ਸਿਰ 'ਤੇ ਗੋਲ਼ੀ ਲੱਗੀ ਮਿਲੀ। ਜਾਂਚ ਅਧਿਕਾਰੀਆਂ ਨੂੰ ਉਸ ਦੇ ਸਰੀਰ ਦੇ ਕੋਲ ਇਕ ਹਥਿਆਰ ਵੀ ਮਿਲਿਆ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਲੰਡਾ ਗਰੁੱਪ ਦੇ 3 ਸਾਥੀ ਗ੍ਰਿਫ਼ਤਾਰ, ਵਿਦੇਸ਼ ਨਾਲ ਜੁੜੇ ਤਾਰ

PunjabKesari

ਦੱਸਿਆ ਜਾ ਰਿਹਾ ਹੈ ਕਿ ਘਰੇਲੂ ਵਿਵਾਦ ਦੇ ਚਲਦਿਆਂ ਆਪਣੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਨੂੰ ਅਤੇ ਮਾਤਾ ਨੂੰ ਗੋਲ਼ੀ ਮਾਰਨ ਤੋਂ ਬਾਅਦ ਕਰਮਜੀਤ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਇਸ ਵਾਰਦਾਤ ਦੇ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ, 8ਵੀਂ ਜਮਾਤ 'ਚ ਪੜ੍ਹਦੀ ਕੁੜੀ ਨਾਲ ਨੌਜਵਾਨ ਵੱਲੋਂ ਜਬਰ-ਜ਼ਿਨਾਹ, ਬਣਾਈ ਅਸ਼ਲੀਲ ਵੀਡੀਓ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News