ਕਰਜ਼ ''ਚ ਡੁੱਬੇ ਨੌਜਵਾਨ ਦਾ ਬੇਰਹਿਮ ਕਾਰਾ, ਫਿਰੌਤੀ ਲਈ 13 ਸਾਲਾ ਮੁੰਡੇ ਦਾ ਕੀਤਾ ਕਤਲ

Saturday, Jun 15, 2024 - 03:41 PM (IST)

ਫਰੀਦਾਬਾਦ- ਕਰਜ਼ 'ਚ ਡੁੱਬੇ ਨੌਜਵਾਨ ਨੂੰ ਪੈਸੇ ਦੇ ਲਾਲਚ ਨੇ ਆਪਣੇ ਹੀ ਗੁਆਂਢ ਰਹਿਣ ਵਾਲੇ 13 ਸਾਲਾ ਮੁੰਡੇ ਦਾ ਕਾਤਲ ਬਣਾ ਦਿੱਤਾ। ਤਾਜ਼ਾ ਮਾਮਲਾ ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ-62 ਹਾਊਸਿੰਗ ਬੋਰਡ ਕਾਲੋਨੀ ਦਾ ਹੈ, ਜਿੱਥੇ 13 ਸਾਲਾ ਮਾਸੂਮ ਨੂੰ 24 ਘੰਟੇ ਪਹਿਲਾਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕੁਝ ਲੋਕਾਂ ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪਤਾ ਲੱਗਾ ਕਿ ਬੱਚੇ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਅਗਵਾ ਕਰ ਕੇ ਉਸ ਨੂੰ ਜ਼ਿਆਦਾ ਨਸ਼ੀਲੀਆਂ ਦਵਾਈਆਂ ਖੁਆ ਦਿੱਤੀਆਂ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਅਤੇ ਮੀਂਹ ਕਾਰਨ 6 ਲੋਕਾਂ ਦੀ ਮੌਤ, 1500 ਸੈਲਾਨੀ ਫਸੇ

PunjabKesari

ਫਿਰੌਤੀ ਮੰਗਣ ਲਈ ਕੀਤਾ ਸੀ ਬੱਚੇ ਨੂੰ ਅਗਵਾ 

ਆਦਰਸ਼ ਨਗਰ ਥਾਣੇ ਦੇ SHO ਦੀ ਮੰਨੀਏ ਤਾਂ ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਉੱਪਰ ਕਰਜ਼ ਸੀ, ਜਿਸ ਕਾਰਨ ਉਸ ਨੇ ਬੱਚੇ ਦੇ ਪਿਤਾ ਤੋਂ ਫਿਰੌਤੀ ਮੰਗਣ ਲਈ ਬੱਚੇ ਨੂੰ ਅਗਵਾ ਕੀਤਾ ਸੀ।  ਇਸ ਦੌਰਾਨ ਬੱਚੇ ਨੂੰ ਜ਼ਿਆਦਾ ਨਸ਼ੀਲੀਆਂ ਦਵਾਈਆਂ ਦੇਣ ਕਾਰਨ ਉਸ ਦੀ ਮੌਤ ਹੋ ਗਈ। ਦੋਸ਼ੀ ਨੇ ਕਤਲ ਦੀ ਵਾਰਦਾਤ ਨੂੰ ਲੁਕਾਉਣ ਲਈ ਲਾਸ਼ ਨੂੰ ਆਗਰਾ ਕੈਨਾਲ ਨਹਿਰ ਵਿਚ ਸੁੱਟ ਦਿੱਤਾ ਪਰ ਲਾਸ਼ ਨਹਿਰ 'ਚ ਤੈਰ ਕੇ ਕਿਨਾਰੇ 'ਤੇ ਆ ਗਈ। ਫ਼ਿਲਹਾਲ ਪੁਲਸ ਨੇ ਬੱਚੇ ਦੀ ਲਾਸ਼ ਨੂੰ ਆਗਰਾ ਕੈਨਾਲ ਨਹਿਰ ਵਿਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਫਰੀਦਾਬਾਦ ਦੇ ਬਾਦਸ਼ਾਹ ਖਾਨ ਹਸਪਤਾਲ 'ਚ ਪਹੁੰਚਾ ਦਿੱਤਾ, ਜਿੱਥੇ ਲਾਸ਼ ਦਾ ਪੋਸਟਮਾਰਟਮ ਹੋਣ ਮਗਰੋਂ ਖ਼ੁਲਾਸਾ ਹੋਵੇਗਾ।

ਇਹ ਵੀ ਪੜ੍ਹੋ- 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ, 17 ਘੰਟੇ ਚਲੀ ਬਚਾਅ ਮੁਹਿੰਮ ਮਗਰੋਂ ਹਾਰੀ ਜ਼ਿੰਦਗੀ ਦੀ ਜੰਗ

PunjabKesari

ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਲਾਏ ਲਾਪ੍ਰਵਾਹੀ ਦੇ ਦੋਸ਼

ਉੱਥੇ ਹੀ 13 ਸਾਲਾ ਮਾਸੂਮ ਦੀ ਲਾਸ਼ ਮਿਲਣ ਮਗਰੋਂ ਪਰਿਵਾਰ ਵਾਲਿਆਂ ਦਾ ਗੁੱਸਾ ਫੁਟਿਆ ਹੈ ਅਤੇ ਪਰਿਵਾਰ ਨੇ ਥਾਣੇ 'ਚ ਪਹੁੰਚ ਕੇ ਜੰਮ ਕੇ ਹੰਗਾਮਾ ਕੀਤਾ। ਮੋਹਨਾ ਰੋਡ 'ਤੇ ਜਾਮ ਲਾ ਦਿੱਤਾ। ਪਰਿਵਾਰ ਵਾਲਿਆਂ ਨੇ ਪੁਲਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਦੀ ਲਾਪ੍ਰਵਾਹੀ ਦੇ ਚੱਲਦੇ ਹੀ ਉਨ੍ਹਾਂ ਦੇ ਬੱਚੇ ਦਾ ਕਤਲ ਹੋਇਆ ਹੈ। ਜੇਕਰ ਪੁਲਸ ਸਮੇਂ ਰਹਿੰਦੇ ਐਕਸ਼ਨ ਲੈਂਦੀ ਤਾਂ ਸ਼ਾਇਦ ਉਨ੍ਹਾਂ ਦਾ ਬੱਚਾ ਬਚ ਜਾਂਦਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News