ਪੈਸਿਆਂ ਖਾਤਿਰ 14 ਸਾਲਾ ਨਾਬਾਲਿਗ ਨੇ ਆਪਣੀ ਨਾਨੀ ਸਣੇ 3 ਜੀਆਂ ਦਾ ਕੀਤਾ ਕਤਲ
Friday, Jun 21, 2024 - 12:05 AM (IST)
 
            
            ਭਦਰਕ — ਓਡੀਸ਼ਾ ਦੇ ਭਦਰਕ ਜ਼ਿਲ੍ਹੇ 'ਚ ਇਕ 14 ਸਾਲਾ ਨਾਬਾਲਿਗ ਲੜਕੇ ਨੇ ਕਥਿਤ ਤੌਰ 'ਤੇ ਆਪਣੀ 60 ਸਾਲਾ ਨਾਨੀ, ਇਕ ਹੋਰ ਔਰਤ ਅਤੇ ਉਸ ਦੀ ਅੱਠ ਸਾਲਾ ਧੀ ਦਾ ਪੈਸਿਆਂ ਲਈ ਕਤਲ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਫਲਾਈਟ 'ਚ ਖਾਣੇ 'ਚ ਮਿਲੀ ਬਲੇਡ ਵਰਗੀ ਚੀਜ਼, ਤਾਜਸੈੱਟ ਨੂੰ ਨੋਟਿਸ ਜਾਰੀ
ਪੁਲਸ ਅਨੁਸਾਰ ਮੁਲਜ਼ਮ ਨੇ ਉਸ ਨੂੰ ਆਪਣੀ ਨਾਨੀ ਸੁਮਤੀ ਮੁੰਡਾ ਤੋਂ ਜਿੰਨੇ ਪੈਸੇ ਮੰਗੇ ਸਨ, ਉਸ ਨੂੰ ਉਸ ਤੋਂ ਘੱਟ ਪੈਸੇ ਦਿੱਤੇ। ਇਸ ਦੇ ਨਾਲ ਹੀ ਸੁਕਾਂਤੀ ਮੁੰਡਾ (28) ਨਾਂ ਦੀ ਇਕ ਹੋਰ ਔਰਤ ਨੇ ਮੁਲਜ਼ਮ ਤੋਂ ਉਧਾਰ ਲਏ 1000 ਰੁਪਏ ਵਾਪਸ ਨਹੀਂ ਕੀਤੇ ਸਨ। ਪੁਲਸ ਮੁਤਾਬਕ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਮੁਲਜ਼ਮ ਨੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਬਦਲਦੇ ਮੌਸਮ ਕਾਰਨ ਗਰਮੀ ਤੋਂ ਮਿਲੀ ਰਾਹਤ, ਤੂਫਾਨ ਦੀਆਂ ਘਟਨਾਵਾਂ 'ਚ 6 ਲੋਕਾਂ ਦੀ ਮੌਤ
ਭਦਰਕ ਦੇ ਉਪਮੰਡਲ ਪੁਲਸ ਅਧਿਕਾਰੀ ਸੌਰਵ ਓਟਾ ਨੇ ਦੱਸਿਆ ਕਿ ਸੁਮਤੀ ਮੁੰਡਾ ਦੀ ਕੱਟੀ ਹੋਈ ਲਾਸ਼ ਵੀ ਉਸੇ ਥਾਂ ਤੋਂ ਮਿਲੀ ਸੀ ਜਿੱਥੇ ਬੁੱਧਵਾਰ ਨੂੰ ਸੁਕਾਂਤੀ ਮੁੰਡਾ ਅਤੇ ਉਸ ਦੀ ਅੱਠ ਸਾਲਾ ਬੇਟੀ ਮਿੰਨੀ ਮੁੰਡਾ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਸੁਕਾਂਤੀ ਮੁੰਡਾ ਦੇ ਪਤੀ ਰਾਜਾ ਦੀ ਸ਼ਿਕਾਇਤ ਦੇ ਆਧਾਰ 'ਤੇ ਭਦਰਕ ਦਿਹਾਤੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਭਦਰਕ ਦਿਹਾਤੀ ਥਾਣੇ ਦੇ ਇੰਚਾਰਜ ਅਮਿਤਾਭ ਦਾਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੋਸਟਲ 'ਚ ਖਾਣਾ ਖਾਣ ਤੋਂ ਬਾਅਦ 30 ਵਿਦਿਆਰਥਣਾਂ ਹੋਈਆਂ ਬਿਮਾਰ, ਜਾਂਚ ਦੇ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            