ਕਲਯੁੱਗੀ ਮਾਂ ਨੇ ਡੇਢ ਸਾਲਾ ਪੁੱਤ ਦਾ ਗਲ਼ਾ ਘੁੱਟ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

06/05/2024 5:37:10 PM

ਰਾਏਗੜ੍ਹ (ਵਾਰਤਾ)- ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ 'ਚ ਇਕ ਕਲਯੁੱਗੀ ਮਾਂ ਵਲੋਂ ਆਪਣੇ ਡੇਢ ਸਾਲਾ ਬੱਚੇ ਦੇ ਗਲ਼ਾ ਘੁੱਟ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਰਘੋੜਾ ਪੁਲਸ ਦੇ ਥਾਣਾ ਇੰਚਾਰਜ ਘਰਘੋੜਾ ਇੰਸਪੈਕਟਰ ਨੂੰ ਇਹ ਜਾਣਕਾਰੀ ਦਿੱਤੀ ਗਈ। ਪੁਲਸ ਵਲੋਂ ਲਾਸ਼ ਅਤੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ, ਪੰਚਨਾਮਾ ਕਾਰਵਾਈ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜੀ ਗਈ।

ਦੋਸ਼ੀ ਮਾਂ ਲਕਸ਼ਮੀ ਧੋਬੀ ਪੁੱਛ-ਗਿੱਛ 'ਚ ਦੱਸਿਆ ਕਿ ਮੰਗਲਵਾਰ ਰਾਤ ਉਹ ਅਤੇ ਬੱਚਾ ਘਰ ਦੇ ਅੰਦਰ ਸੌਂ ਰਹੇ ਸੀ ਅਤੇ ਪਤੀ ਵਿਹੜੇ 'ਚ ਸੁੱਤਾ ਪਿਆ ਸੀ। ਉਹ ਕਈ ਦਿਨਾਂ ਤੋਂ ਖ਼ੁਦਕੁਸ਼ੀ ਦਾ ਵਿਚਾਰ ਕਰ ਰਹੀ ਸੀ। ਖ਼ੁਦਕੁਸ਼ੀ ਤੋਂ ਬਾਅਦ ਪੁੱਤ ਅਨਾਥ ਹੋ ਜਾਵੇਗਾ, ਇਹ ਸੋਚ ਕੇ ਪਹਿਲੇ ਪੁੱਤ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਵਲੋਂ ਦੋਸ਼ੀ ਮਾਂ ਨੂੰ ਕਤਲ ਦੇ ਅਪਰਾਧ 'ਚ ਗ੍ਰਿਫ਼ਤਾਰ ਕਰ ਕੇ ਰਿਮਾਂਡ 'ਤੇ ਭੇਜਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News