ਪੰਜਾਬ ''ਚ ਵੱਡੀ ਵਾਰਦਾਤ, ਜੀਜੇ ਨੇ ਭਰਾ ਨਾਲ ਮਿਲ ਕੇ ਕੀਤਾ ਸਾਲ਼ੇ ਦਾ ਕਤਲ
Saturday, Jun 15, 2024 - 06:42 PM (IST)
ਬੰਗਾ (ਰਾਕੇਸ਼ ਅਰੋੜਾ) : ਥਾਣਾ ਬਹਿਰਾਮ ਅਧੀਨ ਆਉਂਦੇ ਪਿੰਡ ਜੱਸੋ ਮਜਾਰਾ ਵਿਖੇ ਉਸ ਵੇਲੇ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਏ ਜਦੋਂ ਜੀਜੇ ਅਤੇ ਉਸਦੇ ਭਰਾ ਵੱਲੋਂ ਘਰ ਆਏ ਆਪਣੇ ਸਾਲ਼ੇ ਦਾ ਕਤਲ ਕਰ ਦਿੱਤਾ ਗਿਆ। ਉਕਤ ਮਾਮਲੇ ਵਿਚ ਪੁਲਸ ਨੇ ਮੂਸਤੈਦੀ ਨਾਲ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਜਦਕਿ ਦੂਜੇ ਦੀ ਤਲਾਸ਼ ਵਿਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਨੂੰ ਵੀ ਜਲਦੀ ਕਾਬੂ ਕਰਨ ਦਾ ਪੁਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਪੀ. ਡੀ. ਡਾਕਟਰ ਮੁਕੇਸ਼ ਕੁਮਾਰ ਸ਼ਹੀਦ ਭਗਤ ਸਿੰਘ, ਡੀ. ਐੱਸ. ਪੀ ਬੰਗਾ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਬਹਿਰਾਮ ਅਧੀਨ ਆਉਂਦੇ ਪਿੰਡ ਜੱਸੋਮਜਾਰਾ ਨਿਵਾਸੀ ਸੁਨੀਤਾ ਰਾਣੀ ਪਤਨੀ ਰੂਪ ਲਾਲ ਨੇ ਸ਼ਿਕਾਇਤ ਦਿੱਤੀ ਕਿ ਉਸਦਾ ਪਤੀ ਰੂਪ ਲਾਲ ਜੋ ਸ਼ਰਾਬ ਪੀਣ ਦਾ ਆਦੀ ਹੈ ਤੇ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਪਿੰਡ ਡੀਂਡਾ ਸਾਂਸੀਆਂ ਪੂਰੀ ਤਰ੍ਹਾਂ ਸੀਲ, ਪੁਲਸ ਤੇ ਕਮਾਂਡੇ ਤਾਇਨਾਤ
ਉਕਤ ਨੇ ਦੱਸਿਆ ਕਿ ਮਿਤੀ 13 ਜੂਨ ਨੂੰ ਰਾਤ ਸਮੇਂ ਉਸ ਦੇ ਪਤੀ ਨੇ ਉਸ ਨਾਲ ਲੜਾਈ ਝਗੜਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਉਕਤ ਲੜਾਈ ਬਾਰੇ ਆਪਣੇ ਭਰਾ ਰਜਿੰਦਰ ਸਿੰਘ ਪੁੱਤ ਭਜਨ ਸਿੰਘ ਨਿਵਾਸੀ ਦੁਸਾਂਝ ਖੁਰਦ ਨਜ਼ਦੀਕ ਬੰਗਾ ਨੂੰ ਫੋਨ 'ਤੇ ਦੱਸਿਆ ਅਤੇ ਉਸਦੇ ਭਰਾ ਨੇ ਉਸ ਨੂੰ ਕਿਹਾ ਕਿ ਉਹ ਸਵੇਰੇ ਆਵੇਗਾ। ਉਕਤ ਨੇ ਦੱਸਿਆ ਕਿ ਰਾਤ ਕੀਤੇ ਫੋਨ ਤੋਂ ਬਾਅਦ ਸਵੇਰੇ ਹੀ 6 ਵਜੇ ਉਸਦਾ ਭਰਾ ਉਸਦੇ ਘਰ ਜੱਸੋ ਮਜਾਰਾ ਆ ਗਿਆ ਅਤੇ ਉਸਨੂੰ ਅਤੇ ਉਸਦੇ ਪਤੀ ਰੂਪ ਲਾਲ ਨੂੰ ਸਮਝਾਉਣ ਲੱਗਾ। ਉਸ ਦੇ ਸਮਝਾਉਣ 'ਤੇ ਉਸ ਦਾ ਪਤੀ ਰੂਪ ਲਾਲ ਗੁੱਸੇ ਵਿਚ ਉਸ ਨੂੰ ਅਤੇ ਉਸਦੇ ਭਰਾ ਰਜਿੰਦਰ ਸਿੰਘ ਨੂੰ ਗਾਲੀ-ਗਲੋਚ ਕਰਦਾ ਹੋਇਆ ਘਰ ਦੇ ਬਾਹਰ ਚਲਾ ਗਿਆ ਅਤੇ ਆਪਣੇ ਭਰਾ ਮਨੀ ਪੁੱਤਰ ਰੱਬਲ ਰਾਮ ਨੂੰ ਲੈ ਕੇ ਘਰ ਦੇ ਬਾਹਰ ਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੂਬੇ ਦੇ ਇਨ੍ਹਾਂ 17 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਇਸ ਤੋਂ ਬਾਅਦ ਉਸ ਦੇ ਪਤੀ ਨੇ ਉਸਦੇ ਭਰਾ ਨੂੰ ਬਾਹਾਂ ਤੋਂ ਫੜ ਲਿਆ ਤੇ ਉਸਦੇ ਭਰਾ ਮਨੀ ਨੇ ਆਪਣੇ ਹੱਥ ਵਿਚ ਫੜੇ ਲੱਕੜ ਦੇ ਬਾਲੇ ਨਾਲ ਉਸਦੇ ਭਰਾ ਦੇ ਸਿਰ 'ਤੇ ਵਾਰ ਕਰ ਦਿੱਤਾ ਜਿਸ ਤੋਂ ਬਾਅਦ ਉਸਦਾ ਭਰਾ ਸੜਕ 'ਤੇ ਡਿੱਗ ਪਿਆ। ਇਸ 'ਤੇ ਉਸ ਦੇ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇੱਕਠੇ ਹੋ ਗਏ ਅਤੇ ਉਸ ਦਾ ਪਤੀ ਰੂਪ ਲਾਲ ਅਤੇ ਦਿਓਰ ਮਨੀ ਮੌਕੇ ਤੋਂ ਹਥਿਆਰ ਸਮੇਤ ਫਰਾਰ ਹੋ ਗਏ। ਉਸ ਉਪੰਰਤ ਉਸਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਆਪਣੇ ਭਰਾ ਨੂੰ ਪਹਿਲਾਂ ਸਿਵਲ ਹਸਪਤਾਲ ਬੰਗਾ ਲਿਆਂਦਾ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਰੂਪਨਗਰ ਨਜ਼ਦੀਕ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪਰਿਵਾਰ ਸਮੇਤ ਲਿਆ ਵੱਡਾ ਫ਼ੈਸਲਾ
ਐੱਸ. ਪੀ. ਡੀ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਸੁਨੀਤਾ ਰਾਣੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਬਹਿਰਾਮ ਪੁਲਸ ਵੱਲੋਂ ਰੂਪ ਲਾਲ ਅਤੇ ਉਸ ਦੇ ਭਰਾ ਮਨੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਕੁਝ ਘੰਟਿਆਂ ਅੰਦਰ ਹੀ ਮ੍ਰਿਤਕ ਦੇ ਜੀਜੇ ਰੂਪ ਲਾਲ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਉਸ ਦੇ ਭਰਾ ਮਨੀ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਦੋ ਸਬ ਇੰਸਪੈਕਟਰਾਂ ਤੇ ਏ. ਐੱਸ. ਆਈ. 'ਤੇ ਵੱਡੀ ਕਾਰਵਾਈ, ਦਰਜ ਹੋਇਆ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8