ਚੰਡੀਗੜ੍ਹ 'ਚ NEET ਘਪਲੇ ਨੂੰ ਲੈ ਕੇ AAP ਦਾ ਵੱਡਾ ਪ੍ਰਦਰਸ਼ਨ, ਪੁਲਸ ਨੇ ਆਗੂਆਂ ਨੂੰ ਹਿਰਾਸਤ 'ਚ ਲਿਆ (ਤਸਵੀਰਾਂ)

Wednesday, Jun 19, 2024 - 02:48 PM (IST)

ਚੰਡੀਗੜ੍ਹ : ਨੀਟ ਪ੍ਰੀਖਿਆ ਘਪਲੇ ਮਾਮਲੇ 'ਚ ਅੱਜ ਇੱਥੇ ਆਮ ਆਦਮੀ ਪਾਰਟੀ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਆਗੂਆਂ ਵਲੋਂ ਪ੍ਰਦਰਸ਼ਨ ਦੌਰਾਨ ਨੀਟ ਪ੍ਰੀਖਿਆ ਘਪਲੇ 'ਚ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਗੱਲ ਕੀਤੀ ਗਈ। ਇਸ ਮੰਗ ਨੂੰ ਲੈ ਕੇ ਪਾਰਟੀ ਦੇ ਆਗੂ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਸੌਂਪਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ Red Alert ਮਗਰੋਂ ਕਰਫ਼ਿਊ ਵਰਗੇ ਹਾਲਾਤ, ਸੂਬਾ ਵਾਸੀਆਂ ਲਈ ਜਾਰੀ ਹੋਈ Advisory

PunjabKesari

ਇਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸਹਿ ਇੰਚਾਰਜ ਡਾ. ਐੱਸ. ਐੱਸ. ਆਹਲੂਵਾਲੀਆ ਵਲੋਂ ਕੀਤੀ ਗਈ। ਇਸ ਦੌਰਾਨ ਮੇਅਰ ਕੁਲਦੀਪ ਕੁਮਾਰ, ਆਪ ਆਗੂ ਚੰਦਰਮੁਖੀ, ਪ੍ਰੇਮ ਗਰਗ ਸਮੇਤ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਮੌਜੂਦ ਰਹੇ। ਉਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਰਾਜਪਾਲ ਹਾਊਸ ਦੇ ਬਾਹਰ ਕਾਫ਼ੀ ਗਿਣਤੀ 'ਚ ਪੁਲਸ ਮੌਜੂਦ ਸੀ, ਜਿਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਸਹਿ ਇੰਚਾਰਜ ਸਣੇ ਕਾਰਕੁੰਨਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਰਾਜਪਾਲ ਨਾਲ ਨਹੀਂ ਮਿਲਣ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਭਿਆਨਕ ਗਰਮੀ ਦੌਰਾਨ ਪਾਵਰਕੱਟ, ਰਾਤ ਵੇਲੇ ਲੋਕਾਂ ਦਾ ਸੌਣਾ ਹੋਇਆ ਮੁਸ਼ਕਲ

PunjabKesari

ਸਹਿ-ਇੰਚਾਰਜ ਆਹਲੂਵਾਲੀਆ ਨੇ ਕਿਹਾ ਕਿ ਇਸ ਪ੍ਰੀਖਿਆ 'ਚ ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ ਅਤੇ ਇਹ ਪੇਪਰ ਦੁਬਾਰਾ ਲਿਆ ਜਾਣਾ ਚਾਹੀਦਾ ਹੈ। ਇਸ ਲਈ ਉਹ ਸੰਸਦ 'ਚ ਵੀ ਆਵਾਜ਼ ਚੁੱਕਣਗੇ ਅਤੇ ਜੇਕਰ ਸੁਪਰੀਮ ਕੋਰਟ ਵੀ ਮਾਮਲਾ ਲੈ ਕੇ ਜਾਣਾ ਪਿਆ ਤਾਂ ਉਹ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News