ਬੱਸ ਸਟੈਂਡ ਦੇ ਬਾਥਰੂਮਾਂ ''ਚੋਂ ਨਸ਼ੀਲੇ ਟੀਕੇ ਤੇ ਸਰਿੰਜਾਂ ਬਰਾਮਦ

Tuesday, Jun 20, 2017 - 03:53 AM (IST)

ਮਜੀਠਾ,   (ਸਰਬਜੀਤ)-  ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਭੋਮਾ, ਪ੍ਰਿੰਸੀਪਲ ਜੋਗਾ ਸਿੰਘ ਅਠਵਾਲ, ਭਾਈ ਪਵਨ ਸਿੰਘ ਤੇਜਾ ਵੀਲਾ ਸਮਾਜ ਸੇਵੀ ਆਗੂਆਂ ਆਦਿ ਦੀ ਟੀਮ ਵਲੋਂ ਮਜੀਠਾ ਦੇ ਬੱਸ ਸਟੈਂਡ ਵਿਚ ਬਣੇ ਬਾਥਰੂਮਾਂ ਆਦਿ ਵਿਚ ਨਸ਼ੇ ਕਰਨ ਵਾਲਿਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਸਬੰਧ ਵਿਚ ਜਦ ਦੌਰਾ ਕੀਤਾ ਗਿਆ ਤਾਂ ਬਾਥਰੂਮਾਂ 'ਚੋਂ 100-150 ਦੇ ਕਰੀਬ ਵਰਤੇ ਟੀਕੇ-ਸਰਿੰਜਾਂ ਅਤੇ ਨਸ਼ੇ ਆਦਿ ਦੀਆਂ ਗੋਲੀਆਂ ਦੇ ਖਾਲੀ ਪੱਤੇ ਵੇਖੇ ਗਏ । ਇਸ ਉਪਰੰਤ ਪੁਲਸ ਥਾਣਾ ਮਜੀਠਾ ਨੂੰ ਇਤਲਾਹ ਕੀਤੀ ਗਈ ਅਤੇ ਮੌਕੇ 'ਤੇ ਏ. ਐੱਸ. ਆਈ. ਮੁਖਤਿਆਰ ਸਿੰਘ ਆਪਣੀ ਪੁਲਸ ਪਾਰਟੀ ਰਾਹੀਂ ਮੌਕੇ 'ਤੇ ਪਹੁੰਚੇ ਤੇ ਵਰਤੀਆਂ ਨਸ਼ੇ ਵਾਲੀਆਂ ਸਰਿੰਜਾਂ, ਟੀਕੇ, ਗੋਲੀਆਂ ਦੇ ਖਾਲੀ ਪੱਤੇ ਆਦਿ ਸਫਾਈ ਮੁਲਾਜ਼ਮਾਂ ਕੋਲੋਂ ਬਾਥਰੂਮਾਂ 'ਚੋਂ ਬਾਹਰ ਕਢਵਾਏ ਅਤੇ ਬੱਸ ਸਟੈਂਡ ਦੇ ਸਕਿਓਰਿਟੀ ਮੁਲਾਜ਼ਮਾਂ ਤੋਂ ਗੰਭੀਰਤਾ ਨਾਲ ਇਸ ਘਟਨਾ ਬਾਰੇ ਪੁੱਛਗਿੱਛ ਕੀਤੀ।


Related News