ਪੰਜਾਬ ''ਚ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚ ਗਏ ਭਾਂਬੜ
Monday, Oct 28, 2024 - 12:52 PM (IST)
ਲਹਿਰਾਗਾਗਾ (ਗਰਗ): ਹਲਕਾ ਲਹਿਰਾ ਦੇ ਪਿੰਡ ਗੁਰੂ ਨਾਨਕ ਨਗਰ (ਚੂੜਲ) ਵਿਖੇ ਲੱਗੇ ਪੈਟਰੋਲ ਪੰਪ ’ਤੇ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ ਜਦੋਂ ਸਮਾਂ ਰਹਿੰਦੇ ਪੰਪ ’ਤੇ ਰੁਕੀ ਬੱਸ ਵਿਚੋਂ ਸਵਾਰੀਆਂ ਉਤਰਨ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਬੱਸ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੋਕਾਂ ਵਿਚ ਹਫੜਾ ਦਫੜੀ ਮਚ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ
ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣੇ ਦੀ ਹੱਦ ’ਤੇ ਪੰਜਾਬ ਵਿੱਚ ਸਥਿਤ ਗੁਰੂ ਨਾਨਕ ਨਗਰ ਵਿਖੇ ਲੱਗੇ ਪੈਟਰੋਲ ਪੰਪ ’ਤੇ ਤੇਲ ਪਵਾਉਣ ਤੋਂ ਬਾਅਦ ਹਵਾ ਚੈੱਕ ਕਰਾਉਣ ਲਈ ਉਕਤ ਬੱਸ ਰੁਕੀ ਸੀ। ਤੇਲ ਪਵਾਉਣ ਉਪਰੰਤ ਹਵਾ ਚੈੱਕ ਕਰਾਉਣ ਲੱਗੇ ਤਾਂ ਉਸ ਸਮੇਂ ਬੱਸ ਦੇ ਇੰਜਣ ਵਿੱਚੋਂ ਅਚਾਨਕ ਹੀ ਧੂੰਆਂ ਨਿਕਲਣ ਲੱਗਿਆ ਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਪੂਰੀ ਬੱਸ ਨੂੰ ਘੇਰ ਲਿਆ। ਘਟਨਾਂ ਨੂੰ ਦੇਖਦੇ ਹੀ ਹਲਕੇ ਵਿਚ ਹਫੜਾ ਦਫੜੀ ਮਚ ਗਈ। ਕਿਉਂਕਿ ਉੱਥੇ ਪੈਟਰੋਲ ਪੰਪ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਭੰਡਾਰ ਸੀ, ਜਿਸ ਕਾਰਨ ਪੂਰੇ ਹਲਕੇ ਵਿਚ ਸਹਿਮ ਸੀ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ
ਅੱਗ ਲੱਗਣ ਉਪਰੰਤ ਇਸ ਦੀ ਸੂਚਨਾ ਨਾਲ ਲੱਗਦੇ ਹਰਿਆਣੇ ਦੇ ਸ਼ਹਿਰ ਜਾਖਲ ਵਿਖੇ ਸਥਿਤ ਮਾਰਕੀਟ ਕਮੇਟੀ ਵਿਖੇ ਦਿੱਤੀ ਗਈ। ਜਿੱਥੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਆ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦਿਆਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪੁਲਸ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8