ਕਾਰ-ਟੂਰਿਸਟ ਬੱਸ ਦੀ ਟੱਕਰ ’ਚ ਪਤੀ ਦੀ ਮੌਤ, ਪਤਨੀ ਤੇ ਪੁੱਤਰ ਗੰਭੀਰ ਜ਼ਖਮੀ

Sunday, Oct 27, 2024 - 04:52 AM (IST)

ਕਾਰ-ਟੂਰਿਸਟ ਬੱਸ ਦੀ ਟੱਕਰ ’ਚ ਪਤੀ ਦੀ ਮੌਤ, ਪਤਨੀ ਤੇ ਪੁੱਤਰ ਗੰਭੀਰ ਜ਼ਖਮੀ

ਗੜ੍ਹਦੀਵਾਲਾ (ਭੱਟੀ, ਮੁਨਿੰਦਰ) - ਕਸਬਾ ਗੜ੍ਹਦੀਵਾਲਾ ਵਿਖੇ ਅੱਜ  ਸਵੇਰੇ 7:15 ਵਜੇ ਦੇ ਕਰੀਬ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਦੇ ਗੰਭੀਰ ਜ਼ਖਮੀ ਹੋਣ ਤੇ ਕਾਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 7:15 ਦੇ ਕਰੀਬ ਗੜ੍ਹਦੀਵਾਲਾ ਸੇਂਟ ਸੋਲਜਰ ਡਵਾਈਨ ਸਕੂਲ ਦੇ ਸਾਹਮਣੇ ਮੇਨ ਰੋਡ ’ਤੇ  ਪਿੰਡ ਧਾਮੀਆਂ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਮਰੂਤੀ ਐਕਸਪ੍ਰੈੱਸ ਕਾਰ ਨੰਬਰ-ਪੀ.ਬੀ. 07 ਬੀ.ਯੂ. 3128 ਅਤੇ ਅੱਗੋਂ ਹੁਸ਼ਿਆਰਪੁਰ ਵੱਲੋਂ ਦਿੱਲੀ ਤੋਂ ਜੰਮੂ-ਕਟੜਾ ਜਾ ਰਹੀ ਟੂਰਿਸਟ ਬੱਸ ਨੰਬਰ ਬੀ.ਆਰ.- 28-ਪੀ.-0027 ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ।

ਇਸ ਦੌਰਾਨ ਟੂਰਿਸਟ ਬੱਸ ਦੇ ਸੜਕ ਕਿਨਾਰੇ ਲੱਗੇ ਬਿਜਲੀ ਵਾਲੇ ਖੰਭੇ ਵਿਚ ਵੱਜਣ ਨਾਲ  ਖੰਭਾ ਵੀ ਟੁੱਟ ਗਿਆ। ਇਸ ਹਾਦਸੇ ਦੌਰਾਨ ਕਾਰ ਚਾਲਕ ਰਵੀ ਕੁਮਾਰ ਪੁੱਤਰ ਬਖਸ਼ੀਸ਼ ਸਿੰਘ ਵਾਸੀ ਧਾਮੀਆਂ ਥਾਣਾ ਹਾਜੀਪੁਰ ਜ਼ਿਲਾ ਹੁਸ਼ਿਆਰਪੁਰ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਮ੍ਰਿਤਕ ਦੀ ਪਤਨੀ ਨੀਤੂ ਤੇ ਪੁੱਤਰ ਅੰਮ੍ਰਿਤਪਾਲ ਸਿੰਘ (6) ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਜ਼ਖਮੀਆਂ ਨੂੰ ਗੜ੍ਹਦੀਵਾਲਾ ਤੋਂ  ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ. ਦਵਿੰਦਰ ਸਿੰਘ, ਕਾਂਸਟੇਬਲ ਗੁਰਦਿਆਲ ਸਿੰਘ, ਲੇਡੀ ਕਾਂਸਟੇਬਲ ਮੀਨਾਕਸ਼ੀ ਵੱਲੋਂ ਮੌਕੇ ’ਤੇ ਪੁੱਜ ਕੇ ਆਵਾਜਾਈ ਨੂੰ ਬਹਾਲ ਕਰਵਾਇਆ ਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ  ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਮੌਕੇ ਥਾਣਾ ਗੜ੍ਹਦੀਵਾਲਾ ਪੁਲਸ ਵੱਲੋਂ ਮੌਕੇ  ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।
 


author

Inder Prajapati

Content Editor

Related News