ਡੂੰਘੇ ਪਾਣੀ ਤੇ ਸੰਘਣੀਆਂ ਝਾੜੀਆਂ ’ਚੋਂ 50 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ ਬਰਾਮਦ
Tuesday, Oct 29, 2024 - 11:03 AM (IST)
ਅੰਮ੍ਰਿਤਸਰ (ਇੰਦਰਜੀਤ)-ਆਬਕਾਰੀ ਵਿਭਾਗ ਅਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ’ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਡੂੰਘੇ ਪਾਣੀ ਅਤੇ ਸੰਘਣੀਆਂ ਝਾੜੀਆਂ ’ਚ ਛੁਪਾ ਕੇ ਰੱਖੀ 50 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਅੰਮ੍ਰਿਤਸਰ ਬਾਰਡਰ ਰੇਂਜ ਦੇ ਸਹਾਇਕ ਕਮਿਸ਼ਨਰ ਆਬਕਾਰੀ ਸੁਖਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕੀਤੀ ਗਈ, ਜਿਸ ’ਚ ਫਿਰੋਜ਼ਪੁਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਇਸ ਕਾਰਵਾਈ ’ਚ ਸ਼ਾਮਲ ਸਨ।
ਇਹ ਵੀ ਪੜ੍ਹੋ- ਜਿੱਤ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵਿਰੋਧੀਆਂ 'ਤੇ ਵੱਡਾ ਬਿਆਨ
ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ (ਜ) ਸੁਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਰੇਂਜ (ਆਬਕਾਰੀ) ਅਧੀਨ ਪੈਂਦੇ ਪੱਟੀ ਖੇਤਰ ਦੇ ਪਿੰਡ ਕਿਰਨ ਵਿਖੇ ਥਾਣਾ ਚੋਲਾ ਸਾਹਿਬ ਨੇੜੇ ਸੁੰਨਸਾਨ ਜਗ੍ਹਾ ’ਤੇ ਸੰਘਣੀਆਂ ਝਾੜੀਆਂ ਵਿਚਕਾਰ ਸ਼ਰਾਬ ਦੀ ਖੇਪ ਪਈ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਇਸ ’ਤੇ ਕਾਰਵਾਈ ਕਰਦਿਆਂ ਸਹਾਇਕ ਕਮਿਸ਼ਨਰ ਨੇ ਜ਼ਿਲਾ ਤਰਨਤਾਰਨ ਦੇ ਈ. ਟੀ. ਓ. ਇੰਦਰਜੀਤ ਸਿੰਘ ਸਹਿਗਰਾ, ਫਿਰੋਜ਼ਪੁਰ ਦੇ ਆਬਕਾਰੀ ਅਧਿਕਾਰੀ ਰਾਜੇਸ਼ ਬੱਤਰਾ ਅਤੇ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ
ਇਸ ਤੋਂ ਬਾਅਦ ਐਕਸਾਈਜ਼ ਟੀਮ ਵੱਲੋਂ ਡੂੰਘੇ ਪਾਣੀ ਵਿੱਚੋਂ ਲੁਕਾਈ ਹੋਈ ਨਾਜਾਇਜ਼ ਸ਼ਰਾਬ ਨੂੰ ਬਾਹਰ ਕੱਢਣ ਲਈ ਮਾਹਿਰ ਗੋਤਾਖੋਰਾਂ ਨੂੰ ਨਾਲ ਲਿਆ ਗਿਆ। ਸੰਘਣੀਆਂ ਝਾੜੀਆਂ ਹੇਠ ਵੀ ਡੂੰਘਾ ਪਾਣੀ ਸੀ। ਕਾਫੀ ਮਿਹਨਤ ਤੋਂ ਬਾਅਦ ਡੂੰਘੇ ਪਾਣੀ ਵਿੱਚੋਂ ਪਲਾਸਟਿਕ ਦੀਆਂ 16 ਤਰਪਾਲਾਂ ਕੱਢੀਆਂ ਗਈਆਂ, ਜਿਨ੍ਹਾਂ ਵਿਚ ਹਰ ਇਕ ਵਿਚ 3 ਹਜ਼ਾਰ ਲੀਟਰ ਸ਼ਰਾਬ ਸੀ। ਇਸ ਤੋਂ ਇਲਾਵਾ ਸ਼ਰਾਬ ਨਾਲ ਭਰੇ 6 ਡਰੰਮ ਵੀ ਬਰਾਮਦ ਕੀਤੇ ਗਏ। ਵਿਭਾਗ ਅਨੁਸਾਰ ਕਰੀਬ 50 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਰਾਮਦ ਕੀਤਾ ਸਾਮਾਨ ਬਹੁਤ ਹੀ ਬਦਬੂਦਾਰ ਸੀ, ਜਿਸ ਨੂੰ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ, ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋਵੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ 850 ਬੋਤਲਾਂ ਮਹਿੰਗੀ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਸੀ, ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8