ਖੇਤ ’ਚੋਂ ਮਿੱਟੀ ਪੁੱਟਣ ਤੋਂ ਰੋਕਣ ’ਤੇ ਚਾਚੇ-ਭਤੀਜੇ ਦੀ ਕੀਤੀ ਕੁੱਟਮਾਰ
Saturday, Oct 26, 2024 - 03:04 PM (IST)

ਫਿਰੋਜ਼ਪੁਰ (ਖੁੱਲਰ) : ਤਲਵੰਡੀ ਭਾਈ ਲੰਡੇ ਫਾਟਕ ’ਤੇ ਖੇਤ 'ਚ ਮਿੱਟੀ ਪੁੱਟਣ ਤੋਂ ਰੋਕਣ ’ਤੇ ਚਾਚੇ-ਭਤੀਜੇ ਦੀ ਕੁੱਟਮਾਰ ਕਰਨ, ਘਰ ਦੀ ਭੰਨ-ਤੋੜ ਕਰਕੇ ਰਸੋਈ ’ਚੋਂ ਸਿਲੰਡਰ ਅਤੇ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਥਾਣਾ ਤਲਵੰਡੀ ਭਾਈ ਪੁਲਸ ਨੇ 6 ਬਾਏ ਨੇਮ ਵਿਅਕਤੀਆਂ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਵਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਵਾਰਡ ਨੰਬਰ-8 ਨੇੜੇ ਰੇਲਵੇ ਫਾਟਕ ਤਲਵੰਡੀ ਭਾਈ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਗੁਰਨੀਰ ਸਿੰਘ ਨਾਲ ਆਪਣੇ ਖੇਤ ਗਿਆ ਤਾਂ ਕਾਲਾ ਅਤੇ ਗੋਬਿੰਦਾ ਉਸ ਦੇ ਖੇਤ ਵਿਚੋਂ ਮਿੱਟੀ ਪੁੱਟ ਰਹੇ ਸੀ।
ਜਦ ਉਸ ਨੇ ਰੋਕਿਆ ਤਾਂ ਉਸ ਦੇ ਗਲ ਪਏ ਗਏ ਅਤੇ ਰੌਲਾ ਸੁਣ ਕੇ ਬਾਕੀ ਦੋਸ਼ੀਅਨ ਕੱਟੀ ਪੁੱਤਰ ਮਸਤ, ਪੀ ਕੇ, ਬਾਬਾ, ਅਰਸ਼ਨੀ ਪੁੱਤਰਾਨ ਮੁਖਤਿਆਰ ਵਾਸੀ ਤਲਵੰਡੀ ਭਾਈ ਅਤੇ 5-6 ਅਣਪਛਾਤੇ ਵਿਅਕਤੀ ਵੀ ਮੌਕੇ 'ਤੇ ਆ ਗਏ ਤੇ ਆਉਂਦਿਆਂ ਹੀ ਉਸ ਦੇ ਅਤੇ ਉਸ ਦੇ ਭਤੀਜੇ ਦੀ ਕੁੱਟਮਾਰ ਕੀਤੀ। ਸਤਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੇ ਕੇਸ ਪੁੱਟੇ ਅਤੇ ਉਸ ਦਾ ਮੋਟਰਸਾਈਕਲ ਤੇ ਐਕਟਿਵਾ ਦੀ ਭੰਨ-ਤੋੜ ਕੀਤੀ।
ਇਸ ਤੋਂ ਇਲਾਵਾ ਉਸ ਦੇ ਖੇਤ ਵਿਚ ਬਣੇ ਘਰ ਵਿਚ ਵੜ ਕੇ ਘਰ ਦੀ ਭੰਨ-ਤੋੜ ਕੀਤੀ ਅਤੇ ਰਸੋਈ ਦਾ ਸਾਮਾਨ, ਸਿਲੰਡਰ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।