ਵੱਡਾ ਐਨ.ਕਾਊਂਟਰ ; ਹਥਿਆਰ ਬਰਾਮਦ ਕਰਨ ਗਈ ਪੁਲਸ ਪਾਰਟੀ 'ਤੇ ਗੈਂ.ਗਸ.ਟਰ ਨੇ ਕਰ'ਤੀ ਫਾਇ.ਰਿੰਗ
Monday, Nov 04, 2024 - 05:46 AM (IST)

ਤਰਨਤਾਰਨ- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਇਸ ਸਮੇਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਭੁੱਲਰ ਵਿਖੇ ਪੁਲਸ ਤੇ ਗੈਂਗਸਟਰ ਵਿਚਾਲੇ ਗੋਲ਼ੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਪੁਲਸ ਅਤੇ ਵਿਦੇਸ਼ ਬੈਠੇ ਗੈਂਗਸਟਰ ਜੈਸਲ ਚੰਬਲ ਅਤੇ ਲੰਡਾ ਹਰੀਕੇ ਗੈਂਗ ਦੇ ਗੁਰਗੇ ਦੇ ਵਿਚਕਾਰ ਗੋਲ਼ੀਆਂ ਚੱਲੀਆਂ ਹਨ, ਜਿਸ ਦੌਰਾਨ ਉਸ ਦੇ ਗੋਲ਼ੀ ਵੱਜ ਗਈ ਤੇ ਉਹ ਜ਼ਖ਼ਮੀ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਸੁਖਵਿੰਦਰ ਸਿੰਘ ਉਰਫ਼ ਛੱਲੀ ਨੂੰ 2 ਦਿਨ ਪਹਿਲਾਂ ਹੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਵੀ ਇਸ ਨੇ ਪੁਲਸ ਪਾਰਟੀ 'ਤੇ ਫਾਇਰਿੰਗ ਕੀਤੀ ਸੀ।
ਉਸ ਮਗਰੋਂ ਅੱਜ ਤਰਨਤਾਰਨ ਪੁਲਸ ਜਦੋਂ ਉਸ ਵੱਲੋਂ ਵਰਤੇ ਗਏ ਹਥਿਆਰ ਦੀ ਬਰਾਮਦਗੀ ਕਰਨ ਉਸ ਨਾਲ ਪਿੰਡ ਭੁੱਲਰਾਂ ਵਿਖੇ ਆਈ ਤਾਂ ਉਸ ਨੇ ਉਸੇ ਹਥਿਆਰ ਨਾਲ ਮੁੜ ਪੁਲਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਪੁਲਸ ਨੇ ਵੀ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਉਸ ਨੂੰ ਇਕ ਗੋਲ਼ੀ ਉਸ ਦੀ ਲੱਤ 'ਚ ਜਾ ਵੱਜੀ, ਜਦਕਿ ਇਕ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਉਸ ਨੂੰ ਕਾਬੂ ਕਰ ਕੇ ਹਸਪਤਾਲ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ- ਫ਼ਿਲਮ ਦੇਖਣ ਗਏ ਸੀ ਡਾਕਟਰ ਸਾਬ੍ਹ, ਪਿੱਛੋਂ ਘਰ 'ਚ ਪੈ ਗਿਆ 'ਸੀਨ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e