ਨਹਿਰ ਨੇੜੇ ਲੁਕਾ ਕੇ ਰੱਖੀ 25 ਹਜ਼ਾਰ ਲੀਟਰ ਲਾਹਣ ਬਰਾਮਦ, ਕੀਤੀ ਗਈ ਨਸ਼ਟ

Wednesday, Oct 23, 2024 - 03:53 PM (IST)

ਨਹਿਰ ਨੇੜੇ ਲੁਕਾ ਕੇ ਰੱਖੀ 25 ਹਜ਼ਾਰ ਲੀਟਰ ਲਾਹਣ ਬਰਾਮਦ, ਕੀਤੀ ਗਈ ਨਸ਼ਟ

ਅਬੋਹਰ : ਅਬੋਹਰ ਵਿਖੇ ਖੂਈਆਂ ਸਰਵਰ ਪੁਲਸ ਅਤੇ ਬੀਕਾਨੇਰ ਐਕਸਾਈਜ਼ ਵਿਭਾਗ ਨੇ ਸਾਂਝੇ ਤੌਰ 'ਤੇ ਪੰਜਾਬ-ਰਾਜਸਥਾਨ ਬਾਰਡਰ ਦੀ ਗੰਗ ਕੈਨਾਲ ਨਹਿਰ ਨੇੜੇ ਵੱਡੀ ਗਿਣਤੀ 'ਚ ਲਾਹਣ ਅਤੇ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਇਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆl ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਸ ਤੇ ਐਕਸਾਈਜ਼ ਵਿਭਾਗ ਨੇ ਸਾਂਝੇ ਤੌਰ 'ਤੇ ਸਰਚ ਆਪਰੇਸ਼ਨ ਚਲਾਇਆl

ਇਸ ਦੌਰਾਨ ਜੇ. ਸੀ. ਬੀ. ਦੀ ਮਦਦ ਦੇ ਨਾਲ ਜ਼ਮੀਨ 'ਚ ਲੁਕਾ ਕੇ ਰੱਖੀ ਗਈ ਕਰੀਬ 1 ਲੱਖ 25 ਹਜ਼ਾਰ ਲੀਟਰ ਨਾਜਾਇਜ਼ ਲਾਹਣ ਬਰਾਮਦ ਕੀਤੀ ਗਈ ਹੈ। ਇਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ ਅਤੇ ਕਈ ਡਰੰਮ ਤੇ ਹੋਰ ਬਾਕੀ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।


author

Babita

Content Editor

Related News