ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੀਆਂ ਬਰੇਕਾਂ ਹੋਈਆਂ ਫੇਲ੍ਹ, ਡਰਾਈਵਰ ਨੇ ਇੰਝ ਪਾਇਆ ਕਾਬੂ

Wednesday, Oct 30, 2024 - 05:18 PM (IST)

ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੀਆਂ ਬਰੇਕਾਂ ਹੋਈਆਂ ਫੇਲ੍ਹ, ਡਰਾਈਵਰ ਨੇ ਇੰਝ ਪਾਇਆ ਕਾਬੂ

ਬਟਾਲਾ (ਬੇਰੀ) : ਅੱਜ ਦੁਪਹਿਰ ਸਮੇਂ ਡੇਰਾ ਬਾਬਾ ਨਾਨਕ ਤੋਂ ਬਟਾਲਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਅਚਾਨਕ ਬਰੇਕ ਫੇਲ੍ਹ ਹੋ ਗਈ, ਜਿਸ ਦੇ ਚੱਲਦਿਆਂ ਬੱਸ ਚਾਲਕ ਵੱਲੋਂ ਬਹੁਤ ਹੀ ਸੂਝ-ਬੂਝ ਨਾਲ ਬੱਸ ਨੂੰ ਸੜਕ ਕਿਨਾਰੇ ਖੜ੍ਹੇ ਇਕ ਆਟੋ ’ਚ ਮਾਰ ਕੇ ਰੋਕਿਆ ਗਿਆ ਅਤੇ ਇਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਇਸ ਸਬੰਧੀ ਬੱਸ ਦੇ ਡਰਾਈਵਰ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸ਼ਿਕਾਰ ਮਾਛੀਆਂ ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਤੋਂ ਬੱਸ ਲੈ ਕੇ ਬਟਾਲਾ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਡੇਰਾ ਰੋਡ ਪੁਲ ’ਤੇ ਪਹੁੰਚਿਆ ਤਾਂ ਅਚਾਨਕ ਬੱਸ ਦੀ ਬਰੇਕ ਫੇਲ੍ਹ ਹੋ ਗਈ, ਜਿਸਦੇ ਚੱਲਦਿਆਂ ਉਸ ਵਲੋਂ ਗਾਂਧੀ ਚੌਕ ਦੇ ਨਜ਼ਦੀਕ ਸੜਕ ਕਿਨਾਰੇ ਖੜ੍ਹੇ ਇਕ ਆਟੋ ਨੂੰ ਟੱਕਰ ਮਾਰ ਕੇ ਬੱਸ ਨੂੰ ਰੋਕਿਆ ਗਿਆ।

ਇਹ ਵੀ ਪੜ੍ਹੋ : ਬੁਰਾ ਫਸਿਆ ਪੰਜਾਬ ਪੁਲਸ ਦਾ ਸਬ ਇੰਸਪੈਕਟਰ, ਦਰਜ ਹੋਇਆ ਅਪਰਾਧਿਕ ਮਾਮਲਾ

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੱਸ ਸਟੈਂਡ ਪੁਲਸ ਚੌਕੀ ਤੋਂ ਏ. ਐੱਸ. ਆਈ. ਸਤਨਾਮ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਹਾਦਸੇ ਨਾਲ ਗਾਂਧੀ ਚੌਕ ਤੋਂ ਲੈ ਕੇ ਡੇਰਾ ਰੋਡ ਤੱਕ ਵੱਡਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਦੇ ਚੱਲਦਿਆਂ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।


author

Gurminder Singh

Content Editor

Related News