ਕੇਂਦਰੀ ਜੇਲ੍ਹ ’ਚੋਂ ਮਿਲੇ 12 ਮੋਬਾਇਲ
Tuesday, Oct 29, 2024 - 05:25 PM (IST)
ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ 15 ਦਿਨ ਵਿਚ ਚਲਾਈ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਮੋਬਾਇਲ 12 ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਪੁਲਸ ਨੂੰ ਸ਼ਿਕਾਇਤ ਭੇਜ 7 ਹਵਾਲਾਤੀਆਂ ਅਤੇ ਅਣਪਛਾਤਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ।
ਸੁਪਰੀਡੈਂਟ ਨੇ ਥਾਣਾ ਸਿਟੀ ਨੂੰ ਸ਼ਿਕਾਇਤ ਦੇ ਦੱਸਿਆ ਕਿ 6 ਅਕਤੂਬਰ ਤੋਂ 24 ਅਕਤੂਬਰ ਤੱਕ ਜੇਲ੍ਹ ’ਚ ਰੋਜ਼ਾਨਾ ਚਲਾਈ ਗਈ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਹਵਾਲਾਤੀਆਂ ਦਵਿੰਦਰ ਸਿੰਘ ਬਾਹਮਣ ਪਿੰਡ ਫੇਰੋਕੇ, ਅਨਮੋਲਪ੍ਰੀਤ ਸਿੰਘ ਪਿੰਡ ਮੰਦਰ ਜ਼ਿਲ੍ਹਾ ਮੋਗਾ, ਵਿਨੈ ਭੰਡਾਰੀ ਵਾਸੀ ਲੁਧਿਆਣਾ, ਗੁਰਮੀਤ ਸਿੰਘ ਪਿੰਡ ਦੁਨੇਕੇ ਜ਼ਿਲ੍ਹਾ ਮੋਗਾ, ਸਰਬਜੀਤ ਸਿੰਘ ਪਿੰਡ ਪੀਰ ਅਹਿਮਦ ਖਾਂ, ਕੈਦੀ ਸੁਖਵਿੰਦਰ ਸਿੰਘ ਪਿੰਡ ਘਾਗਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਕੋਲੋਂ 7 ਫੋਨ ਬਰਾਮਦ ਕੀਤੇ ਗਏ ਹਨ, ਜਦ ਕਿ 5 ਹੋਰ ਫੋਨ ਜੇਲ੍ਹ ਵਿਚ ਲਾਵਾਰਿਸ ਹਾਲਤ ਵਿਚ ਮਿਲੇ ਹਨ। ਥਾਣਾ ਸਿਟੀ ਦੇ ਐੱਸ. ਆਈ. ਸਵਰਣ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਹਵਾਲਾਤੀਆਂ ਅਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।