ਸਕੂਟਰ ਸਵਾਰ ਲੁਟੇਰੇ ਦੁਕਾਨਦਾਰ ਤੋਂ ਨਕਦੀ ਖੋਹ ਕੇ ਫ਼ਰਾਰ

Friday, Dec 22, 2017 - 04:40 PM (IST)


ਫ਼ਰੀਦਕੋਟ (ਜਗਦੀਸ਼) - ਬੀਤੇ ਰਾਤ ਦੋ ਅਣਪਛਾਤੇ ਸਕੂਟਰ ਸਵਾਰ ਲੁਟੇਰੇ ਇਕ ਦੁਕਾਨਦਾਰ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। 
ਜਾਣਕਾਰੀ ਅਨੁਸਾਰ ਦੁਕਾਨਦਾਰ ਨਰੇਸ਼ ਕੁਮਾਰ ਪੁੱਤਰ ਥਾਰਾ ਰਾਮ ਰਾਤ ਨੂੰ 8:00 ਵਜੇ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ। ਉਸ ਦੇ ਕੋਲ ਕਰੀਬ 50 ਹਜ਼ਾਰ ਰੁਪਏ ਸਨ। ਇਸ ਦੌਰਾਨ ਜਦੋਂ ਉਹ ਨਿਊ ਮਾਡਲ ਸਕੂਲ ਕੋਲ ਪੁੱਜਾ ਤਾਂ ਉਸ ਦੇ ਪਿੱਛੇ ਹੀ ਦੋ ਨੌਜਵਾਨ ਸਕੂਟਰ ਸਵਾਰ, ਜਿਨ੍ਹਾਂ ਨੇ ਮੂੰਹ ਕੱਪੜੇ ਦੇ ਨਾਲ ਢੱਕੇ ਹੋਏ ਸਨ, ਉਹ ਨਰੇਸ਼ ਕੁਮਾਰ ਕੋਲੋਂ ਪਿਸਤੌਲ ਦੀ ਨੋਕ 'ਤੇ ਉਕਤ ਨਕਦੀ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸੂਚਨਾ ਥਾਣਾ ਸਿਟੀ ਵਿਖੇ ਦੇ ਦਿੱਤੀ ਹੈ।


Related News