ਭੋਲੇ-ਭਾਲੇ ਲੋਕਾਂ ਨੂੰ ਹਥਿਆਰਾਂ ਦੀ ਨੋਕ ''ਤੇ ਡਰਾ ਕੇ ਬਣਾਉਂਦੇ ਸੀ ਨਿਸ਼ਾਨਾ, ਪੁਲਸ ਨੇ ਔਰਤ ਸਣੇ 5 ਲੁਟੇਰੇ ਕੀਤੇ ਕਾਬੂ

Saturday, Sep 14, 2024 - 05:21 AM (IST)

ਸਾਹਨੇਵਾਲ (ਜ.ਬ.)– ਸਾਹਨੇਵਾਲ ਦੀ ਪੁਲਸ ਨੇ ਹਮ-ਮਸ਼ਵਰਾ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਇਕ ਔਰਤ ਅਤੇ 2 ਨੌਜਵਾਨਾਂ ਸਮੇਤ ਆਪਣੀ ਮਾਂ ਕੋਲ ਜਾ ਰਹੇ ਵਿਅਕਤੀ ਦਾ ਮੋਟਰਸਾਈਕਲ ਖੋਹਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਏ.ਸੀ.ਪੀ. ਦੱਖਣੀ ਗੁਰਇਕਬਾਲ ਸਿੰਘ ਅਤੇ ਥਾਣਾ ਇੰਚਾਰਜ ਇੰਸ. ਜਗਦੇਵ ਸਿੰਘ ਨੇ ਦੱਸਿਆ ਕਿ ਭੋਲੇ-ਭਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਹਥਿਆਰਾਂ ਦੀ ਨੋਕ ’ਤੇ ਡਰਾ-ਧਮਕਾ ਕੇ ਲੁੱਟਣ ਵਾਲੀ ਰੇਨੂ ਪਤਨੀ ਗੋਪਾਲ, ਬੇਵਨ ਕੁਮਾਰ ਪੁੱਤਰ ਰਾਜ ਕੁਮਾਰ ਦੋਵੇਂ ਵਾਸੀ ਵਿਸ਼ਵਕਰਮਾ ਕਾਲੋਨੀ, ਢੋਲੇਵਾਲ ਅਤੇ ਅਕਾਸ਼ਦੀਪ ਸੂਦ ਉਰਫ ਆਸ਼ੂ ਪੁੱਤਰ ਸੁਰੇਸ਼ ਕੁਮਾਰ ਸੂਦ ਵਾਸੀ ਕਮਲ ਰੋਡ, ਬੱਦੋਵਾਲ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਲੁੱਟੇ ਗਏ 5 ਮੋਬਾਇਲ ਫੋਨ, ਇਕ ਛੋਟਾ ਹਾਥੀ, ਇਕ ਲੋਹੇ ਦਾ ਦਾਤਰ, ਲੋਹੇ ਦੀ ਰਾਡ ਅਤੇ ਇਕ ਘੜੀ ਬਰਾਮਦ ਕੀਤੀ ਹੈ।

PunjabKesari

ਇਹ ਵੀ ਪੜ੍ਹੋ- ਨਾ ਵੀਜ਼ਾ ਲਗਵਾਇਆ, ਨਾ ਪੈਸੇ ਮੋੜੇ ; ਪੁੱਛਣ ਗਏ ਕਲਾਇੰਟ ਨੂੰ ਏਜੰਟ ਨੇ ਬਾਊਂਸਰਾਂ ਤੋਂ ਕੁਟਵਾਇਆ

ਸਾਹਨੇਵਾਲ ਪੁਲਸ ਨੇ ਦਲੀਪ ਮਹਿਤੋ ਨਾਮਕ ਵਿਅਕਤੀ ਦਾ ਮੋਟਰਸਾਈਕਲ ਖੋਹਣ ਵਾਲੇ 2 ਕਥਿਤ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੋਪਾਲ ਕੁਮਾਰ ਉਰਫ ਛਿੰਬਰ ਪੁੱਤਰ ਸੰਜੇ ਝਾਅ ਵਾਸੀ ਨੇੜੇ ਲੱਛਮੀ ਕਰਿਆਨਾ ਸਟੋਰ, ਨਿਊ ਸਮਰਾਟ ਕਾਲੋਨੀ, ਗਿਆਸਪੁਰਾ ਅਤੇ ਦੀਪਕ ਪਟੇਲ ਪੁੱਤਰ ਮਨੋਜ ਕੁਮਾਰ ਵਾਸੀ ਉਕਤ ਦੇ ਰੂਪ ’ਚ ਹੋਈ ਹੈ। ਪੁਲਸ ਨੇ ਇਨ੍ਹਾਂ ਦੋਵੇਂ ਦੋਸ਼ੀਆਂ ਕੋਲੋਂ ਮੋਟਰਸਾਈਕਲ, ਇਕ ਫੋਨ ਅਤੇ ਇਕ ਲੋਹੇ ਦਾ ਦਾਤਰ ਬਰਾਮਦ ਕੀਤਾ ਹੈ। ਇਨ੍ਹਾਂ ’ਚੋਂ ਗੋਪਾਲ ਛਿੰਬਰ ਦੇ ਨਾਮ ’ਤੇ ਇਕ ਕੇਸ ਪਹਿਲਾਂ ਹੀ ਦਰਜ ਹੈ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; ''ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News