ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖਮੀ

Wednesday, Sep 11, 2024 - 10:45 AM (IST)

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖਮੀ

ਸੰਗਤ ਮੰਡੀ (ਮਨਜੀਤ) : ਬਠਿੰਡਾ ਸੜਕ ’ਤੇ ਪੈਂਦੇ ਪਿੰਡ ਘੁੱਦਾ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਮੋਟਰਸਾਈਕਲ ਸਵਾਰ ਪਰਵਾਸੀ ਨੂੰ ਕਾਰ ਸਵਾਰ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ। ਇਸ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਦੇਵ ਦੱਤ ਸਿੰਘ ਪੁੱਤਰ ਰਾਮ ਚੰਦਰਾ ਵਾਸੀ ਯੂ.ਪੀ. ਹਾਲ ਆਬਾਦ ਘੁੱਦਾ ਇਕ ਸਥਾਨਕ ਸਕੂਲ ’ਚ ਮਾਲੀ ਲੱਗਿਆ ਹੋਇਆ ਹੈ। ਕਿਸੇ ਕੰਮ ਲਈ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦੋਂ ਉਹ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਇਕ ਕਾਰ ਸਵਾਰ ਵੱਲੋਂ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਿਆ।

ਪਿੰਡ ਵਾਸੀਆਂ ਵੱਲੋਂ ਦੇਵ ਦੱਤ ਨੂੰ ਪਹਿਲਾ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇ ਚੱਲਦਿਆਂ ਏਮਜ਼ ਲਈ ਰੈਫ਼ਰ ਕਰ ਦਿੱਤਾ। ਦੇਵ ਦੱਤ ਸਿੰਘ ਦੀ ਪਤਨੀ ਪੂਨਮ ਰਾਣੀ ਨੇ ਦੱਸਿਆ ਕਿ ਪੁਲਸ ਵੱਲੋਂ ਕਾਰ ਚਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਹ ਜ਼ਿਆਦਾ ਗਰੀਬ ਹੋਣ ਕਾਰਨ ਆਪਣੇ ਪਤੀ ਦਾ ਇਲਾਜ ਲੋਕਾਂ ਤੋਂ ਪੈਸੇ ਫੜ੍ਹ ਕੇ ਕਰਵਾ ਰਹੇ ਹਨ। ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰੁੱਕਾ ਮਿਲ ਗਿਆ ਹੈ, ਹੁਣ ਉਹ ਬਿਆਨ ਲਿਖਣਗੇ ਤੇ ਜਿਵੇਂ ਬਿਆਨ ਲਿਖਾਉਣਗੇ, ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।


author

Babita

Content Editor

Related News