ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਚੋਰੀ

Sunday, Sep 08, 2024 - 02:45 PM (IST)

ਚੋਰਾਂ ਨੇ ਬੰਦ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਚੋਰੀ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੀ ਪ੍ਰੀਤ ਨਗਰ ਕਾਲੋਨੀ ਦੀ ਗਲੀ ਨੰਬਰ-7 ’ਚ ਘਰ ਦੇ ਜਿੰਦਰਾ ਤੋੜ ਕੇ ਚੋਰ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਵੇਲੇ ਭਰਾ ਨੂੰ ਮਿਲਣ ਆਈ ਮਕਾਨ ਮਾਲਕ ਦੀ ਭੈਣ ਦੇ ਪਹੁੰਚਣ ’ਤੇ ਚੋਰ ਕੰਧਾਂ ਟੱਪ ਕੇ ਭੱਜ ਗਏ।

ਪੁਲਸ ਨੇ ਸ਼ਿਕਾਇਤ ਮਿਲਣ ’ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਸੁਖਦੇਵ ਸਿੰਘ ਵਾਸੀ ਮਕਾਨ ਨੰਬਰ 382 ਗਲੀ ਨੰਬਰ 8 ਪ੍ਰੀਤ ਨਗਰ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਕਿਸੇ ਕੰਮ ਲਈ ਮਕਾਨ ਨੂੰ ਜਿੰਦਰਾ ਲਾ ਕੇ ਗਏ ਸਨ। ਕਰੀਬ ਅੱਧੇ ਘੰਟੇ ਬਾਅਦ ਉਸਦੀ ਭੈਣ ਮਨਜੀਤ ਕੌਰ ਉਨ੍ਹਾਂ ਮਿਲਣ ਲਈ ਘਰ ਆਈ ਤਾਂ ਉਸ ਨੇ ਘਰ ਦੇ ਘੰਟੀ ਵਜਾਈ ਤਾਂ ਅੰਦਰ ਦਾਖ਼ਲ ਚੋਰਾਂ ’ਚ ਭਾਜੜਾਂ  ਮਚ ਗਈਆਂ। ਘਰ ਅੰਦਰ ਤਿੰਨ ਚੋਰ ਸਨ। ਉਸਦੀ ਭੈਣ ਨੂੰ ਘਰ ਦੇ ਬਾਹਰ ਵੇਖ ਕੇ ਚੋਰ ਕੰਧ ਟੱਪ ਕੇ ਚਿੱਟੇ ਰੰਗ ਦੀ ਕਾਰ ’ਚ ਫ਼ਰਾਰ ਹੋ ਗਏ। ਪਤਾ ਲੱਗਣ ’ਤੇ ਉਹ ਘਰ ਪਹੁੰਚੇ।

ਚੋਰਾਂ ਨੇ ਕਮਰੇ ’ਚ ਪਈ 23 ਹਜ਼ਾਰ ਦੀ ਨਕਦੀ, ਦੋ ਸੋਨੇ ਦੀਆਂ ਮੁੰਦਰੀਆਂ ਤੇ ਚਾਂਦੀ ਦਾ ਸਿੱਕਾ ਚੋਰੀ ਕਰ ਲਿਆ। ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ ਕੇਵਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਦਾ ਦੌਰਾ ਕਰ ਕੇ ਆਸਪਾਸ ਦੇ ਸੀ. ਸੀ. ਟੀ.ਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Babita

Content Editor

Related News