ਰਿਸ਼ਤੇਦਾਰੀ ''ਚ ਮਾਮਾ ਲੱਗਦਾ ਮੁੰਡਾ ਭਾਣਜੀ ਨੂੰ ਲੈ ਕੇ ਫ਼ਰਾਰ

Saturday, Sep 07, 2024 - 11:10 AM (IST)

ਰਿਸ਼ਤੇਦਾਰੀ ''ਚ ਮਾਮਾ ਲੱਗਦਾ ਮੁੰਡਾ ਭਾਣਜੀ ਨੂੰ ਲੈ ਕੇ ਫ਼ਰਾਰ

ਫਿਰੋਜ਼ਪੁਰ (ਕੁਮਾਰ) : ਇਕ ਕਰੀਬ 15 ਸਾਲ ਦੀ ਕੁੜੀ ਨੂੰ ਰਿਸ਼ਤੇਦਾਰੀ 'ਚ ਮਾਮਾ ਲੱਗਦਾ ਮੁੰਡਾ ਵਰਗਲਾ ਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਿਆ। ਪੁਲਸ ਨੇ ਕੁੜੀ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਮਲਕੀਤ ਸਿੰਘ ਪੁੱਤਰ ਸੁੱਖਾ ਸਿੰਘ ਨਾਂ ਦੇ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ਅਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸਦੀ ਧੀ ਮਨਪ੍ਰੀਤ ਕੌਰ (ਕਾਲਪਨਿਕ ਨਾਮ) ਉਮਰ ਕਰੀਬ 15 ਸਾਲ ਸਰਕਾਰੀ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦੀ ਹੈ।

ਉਸ ਨੂੰ ਉਸਦੀ ਮਾਸੀ ਦਾ ਮੁੰਡਾ ਮਲਕੀਤ ਸਿੰਘ ਵਾਸੀ ਪਿੰਡ ਸੋਢੀ ਵਾਲਾ ਗੁੰਮਰਾਹ ਕਰ ਕੇ ਆਪਣੇ ਨਾਲ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁੰਡੇ ਨੂੰ ਗ੍ਰਿਫ਼ਤਾਰ ਕਰਨ ਲਈ ਅਤੇ ਕੁੜੀ ਨੂੰ ਬਰਾਮਦ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Babita

Content Editor

Related News