ਪੰਜਾਬ ''ਚ ਕੁੜੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, 400 ਮੀਟਰ ਤੱਕ ਘੜੀਸਦੇ ਰਹੇ ਬਾਈਕ ਸਵਾਰ ਨੌਜਵਾਨ
Sunday, Sep 08, 2024 - 07:06 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ 'ਚ ਬਾਈਕ ਸਵਾਰ ਲੁਟੇਰੇ ਇਕ ਕੁੜੀ ਨੂੰ ਲੁੱਟਣ ਦੀ ਕੋਸ਼ਿਸ਼ 'ਚ 400 ਮੀਟਰ ਤੱਕ ਘੜੀਸ ਕੇ ਲੈ ਗਏ। ਇਸ ਪੂਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਲੁਟੇਰੇ ਕੁੜੀ ਨੂੰ ਸੜਕ ਦੇ ਵਿਚਕਾਰ ਬੁਰੀ ਤਰ੍ਹਾਂ ਘੜੀਸ ਰਹੇ ਹਨ।
12ਵੀਂ ਜਮਾਤ 'ਚ ਪੜ੍ਹਦੀ 18 ਸਾਲਾ ਵਿਦਿਆਰਥਣ ਲਕਸ਼ਮੀ ਨਾਲ ਹੋਈ ਇਸ ਬੇਰਹਿਮੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ ਸੀ, ਜਿਸ ਤੋਂ ਬਾਅਦ ਪੁਲਸ ਨੇ ਤੇਜ਼ੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮਾਮਲੇ ਸਬੰਧੀ ਐੱਫ਼. ਆਈ. ਆਰ. ਦਰਜ ਕਰ ਲਈ ਹੈ। ਘਟਨਾ ਤੋਂ ਬਾਅਦ ਲਕਸ਼ਮੀ ਦੇ ਪਰਿਵਾਰ ਵਾਲਿਆਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਪਰਿਵਾਰ ਦੇ ਹੱਥ ਕੁਝ ਨਹੀਂ ਲੱਗਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੁਫ਼ਤ ਬਿਜਲੀ ਮਿਲਣ ਨਾਲ ਲੋਕਾਂ ਨੂੰ ਹੋ ਰਿਹਾ ਆਰਥਿਕ ਲਾਭ
ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਰਹਿਣ ਵਾਲੀ ਹੈ ਪੀੜਤਾ
18 ਸਾਲਾ ਲਕਸ਼ਮੀ ਉੱਤਰ ਪ੍ਰਦੇਸ਼ ਦੇ ਗੋਂਡਾ ਦੀ ਰਹਿਣ ਵਾਲੀ ਹੈ ਅਤੇ ਹੁਣ ਆਪਣੇ ਪਰਿਵਾਰ ਨਾਲ ਗ੍ਰੀਨ ਮਾਡਲ ਟਾਊਨ ਜਲੰਧਰ 'ਚ ਰਹਿੰਦੀ ਹੈ। ਸਾਰਾ ਪਰਿਵਾਰ ਮਜ਼ਦੂਰ ਵਰਗ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਬੀਤੇ ਦਿਨ ਉਹ ਆਪਣੀ ਭਾਬੀ ਨੂੰ ਮਿਲ ਕੇ ਘਰ ਪਰਤ ਰਹੀ ਸੀ ਕਿ ਇਸ ਦੌਰਾਨ ਬਾਈਕ 'ਤੇ ਸਵਾਰ ਤਿੰਨ ਲੁਟੇਰੇ ਆਏ ਅਤੇ ਲਕਸ਼ਮੀ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਵਿੱਚ ਇਕ ਨੌਜਵਾਨ ਸਰਦਾਰ ਸੀ ਅਤੇ ਪਿੱਛੇ ਬੈਠੇ ਨੌਜਵਾਨਾਂ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ।
ਸੜਕ 'ਤੇ ਇਕੱਲੀ ਕੁੜੀ ਦੇ ਹੱਥ ਵਿਚ ਫੋਨ ਵੇਖ ਕੇ ਮੁਲਜ਼ਮਾਂ ਨੇ ਉਸ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਲਕਸ਼ਮੀ ਨੇ ਫੋਨ ਨਹੀਂ ਛੱਡਿਆ। ਫੋਨ ਖੋਹਣ ਦੌਰਾਨ ਉਹ ਕੁੜੀ ਨੂੰ ਵੀ ਕਰੀਬ 400 ਮੀਟਰ ਤੱਕ ਘੜੀਸਦੇ ਲੈ ਗਏ। ਕੁੜੀ ਰੌਲਾ ਪਾਉਂਦੀ ਰਹੀ ਅਤੇ ਮਦਦ ਦੀ ਗੁਹਾਰ ਲਗਾਉਂਦੀ ਰਹੀ ਪਰ ਜਦੋਂ ਤੱਕ ਕੋਈ ਮਦਦ ਲਈ ਬਾਹਰ ਆਉਂਦਾ ਉਦੋਂ ਤੱਕ ਉਸ ਨੂੰ ਘੜੀਸਦੇ ਹੋਏ ਕਰੀਬ 400 ਮੀਟਰ ਦੂਰ ਤੱਕ ਲੈ ਗਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ: ਕਟਰ ਦੀ ਮਸ਼ੀਨ 'ਚ ਆਇਆ ਡੇਢ ਸਾਲਾ ਬੱਚਾ, ਢਿੱਡ ਦੀਆਂ ਨਾੜਾਂ ਆਈਆਂ ਬਾਹਰ
ਲਕਸ਼ਮੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਘਰਾਂ ਵਿਚੋਂ ਬਾਹਰ ਆ ਗਏ ਅਤੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਕੁਝ ਲੋਕ ਤੇਜ਼ੀ ਨਾਲ ਭੱਜ ਰਹੇ ਹਨ ਅਤੇ ਕੁੜੀ ਨੂੰ ਬਚਾਉਣ ਅਤੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਅੰਤ 'ਚ ਲੁਟੇਰਿਆਂ ਨੇ ਕੁੜੀ ਦੇ ਹੱਥੋਂ ਫੋਨ ਖੋਹ ਲਿਆ, ਜਿਸ ਕਾਰਨ ਕੁੜੀ ਸੜਕ 'ਤੇ ਡਿੱਗ ਗਈ। ਇਸ ਪੂਰੀ ਘਟਨਾ 'ਚ ਲਕਸ਼ਮੀ ਨੂੰ ਕਈ ਤਰ੍ਹਾਂ ਦੀਆਂ ਖਰੋਚਾਂ ਆਈਆਂ ਹਨ। ਇਸ ਤੋਂ ਪਹਿਲਾਂ ਕਿ ਕੋਈ ਬਦਮਾਸ਼ਾਂ ਨੂੰ ਫੜਦਾ, ਉਹ ਉਥੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ