ਪੰਜਾਬ ਪਬਲਿਕ ਸਕੂਲ ’ਚ ਨਵੀਂ ਬਣੀ ਕੌਂਸਲ ਨੂੰ ਸਹੁੰ ਚੁਕਾਈ
Saturday, Apr 20, 2019 - 04:10 AM (IST)
ਸੰਗਰੂਰ (ਰਵਿੰਦਰ) -ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ’ਚ ਪ੍ਰਿੰਸੀਪਲ ਸਿਮਰਨ ਕੌਰ ਦੀ ਅਗਵਾਈ ਹੇਠ ਸਾਲ 2019-20 ਲਈ ਨਵੀਂ ਬਣੀ ਕੌਂਸਲ ਨੂੰ ਸਹੁੰ ਚੁਕਾਈ ਗਈ, ਜਿਸ ’ਚ ਸਕੂਲ ਰੀਪਰਜ਼ੈਂਟੇਟਿਵ ਨਵਦੀਪ ਕੌਰ ਨੂੰ ਚੁਣਿਆ ਗਿਆ। ਇਸ ’ਚ ਸਕੂਲ ਦੇ ਐੱਸ. ਆਰ. ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਉਂਦੇ ਹੋਏ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਸੀ. ਸੀ. ਏ. ਕੈਪਟਨ ਮਿਸ. ਪ੍ਰੇਰਣਾ ਤੇ ਸਪੋਟਰਸ ਕੈਪਟਨ ਮਿਸਟਰ ਹਰਮਨਪ੍ਰੀਤ ਸਿੰਘ ਚੁਣੇ ਗਏ। ਇਨ੍ਹਾਂ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਪ੍ਰਿੰਸੀਪਲ ਮੈਡਮ ਸਿਮਰਨ ਕੌਰ ਤੇ ਚਾਰੇ ਹਾਊਸ ਦੇ ਇੰਚਾਰਜਾਂ ਨੇ ਚੁਕਾਈ ਤੇ ਚੀਫ ਗੈਸਟ ਅਮਰਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਪਬਲਿਕ ਸਕੂਲ ਅਤੇ ਮਿਸਿਜ਼ ਚਰਨਜੀਤ ਕੌਰ ਮੈਨੇਜਮੈਂਟ ਸੈਕਟਰੀ ਨੇ ਬੱਚਿਆਂ ਨੂੰ ਬੈਚ ਲਗਾਏ ਤੇ ਸੈਸ਼ ਪਹਿਨਾਏ। ਇਸ ਤੋਂ ਇਲਾਵਾ, ਹਾਊਸ ਕੈਪਟਨ, ਹਾਊਸ ਪ੍ਰਫੈਕਟ, ਹਾਊਸ ਵਾਈਸ ਪਰਫੈਕਟ, ਮੁਨੀਟਰਜ ਤੇ ਅਸਿਸਟੈਂਟ ਮੁਨੀਟਰਜ ਨੂੰ ਵੀ ਸਹੂੰ ਚਕਾਈ ਗਈ। ਮੁਨੀਟਰਾਂ ਨੂੰ ਬੈਚ ਸ੍ਰ: ਗੁਰਬਚਨ ਸਿੰਘ ਸੰਧੂ ਸਕੂਲ ਦੇ ਕਮੇਟੀ ਮੈਂਬਰ ਅਤੇ ਡਾਇਰੈਕਟਰ ਸੁਖਦੀਪ ਸਿੰਘ ਚੀਮਾਂ ਨੇ ਪਹਿਨਾਏ ।ਚੀਫ ਗੈਸਟ ਅਮਰਜੀਤ ਸਿੰਘ ਚੀਮਾਂ ਨੇ ਸੰੰਬੋਧਨ ਕਰਦਿਆਂ ਸਾਰੀ ਸਟੂਡੈਂਟ ਕੌਸਲ ਤੇ ਮੁਨੀਟਰਜ ਨੂੰ ਆਪਣੀ ਡਿਊਟੀ ਜਿਮੇਵਾਰੀ ਨਾਲ ਨਿਭਾਉਣ ਲਈ ਕਿਹਾ ਅਤੇ ਉਨਾ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਤੁਹਾਨੂੰ ਅੱਗੇ ਜੀਵਨ ਵਿੱਚ ਸਫਲਤਾ ਮਿਲਣੀ ਹੈ। ਪ੍ਰਿੰਸੀਪਲ ਸਿਮਰਨ ਕੌਰ ਨੇ ਬੱਚਿਆਂ ਨੂੰ ਬੋਲਦਿਆਂ ਕਿਹਾ ਕਿ ਕੌਂਸ਼ਲ ਬਣਾਉਣ ਦਾ ਮਤਲਬ ਇਹ ਹੈ ਕਿ ਤੁਸੀ ਹੁਣ ਤੋ ਹੀ ਆਪਣੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣ ਦੇ ਯੋਗ ਹੋ ਜਾਵੋ ਤਾਂ ਕਿ ਭਵਿੱਖ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਭਵਿੱਖ ਵਿੱਚ ਚੰਗੇ ਲੀਡਰ ਬਣ ਸਕੋ।ਇਸ ਪ੍ਰੋਗਰਾਮ ਨੂੰ ਸਟੇਜ ਸੈਕਟਰੀ ਮੈਡਮ ਨਵਰੂਪ ਕੋਰ ,ਮੈਡਮ ਨਵਨੀਤ ਕੋਰ,ਲਖਵੀਰ ਸਿੰਘ ਡੀ ਪੀ ਅਤੇ ਕੋਆਰਡੀਨੇਟਰ ਮੈਡਮ ਚਰਨਜੀਤ ਕੌਰ ਤੇ ਬਾਕੀ ਸਟਾਫ ਨੇ ਰਲ ਕੇ ਆਰਗੇਨਾਈਜ ਕੀਤਾ।ਇਸ ਤੋ ਬਾਅਦ ਸਕੂਲ ਦੇ ਡਾਇਰੈਕਟਰ ਸੁਖਦੀਪ ਸਿੰਘ ਚੀਮਾਂ ਨੇ ਬੋਲਦਿਆ ਕਿਹਾ ਕਿ ਕੈਪਟਨ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਕਿ ਇੱਕ ਕੈਪਟਨ ਆਪਣੀ ਫੋਜ ਨੂੰ ਟਾਇਮ ਟੂ ਟਾਇਮ ਹਦਾਇਤਾਂ ਦੇ ਕੇ ਹਮੇਸਾਂ ਡਸਿਪਲਨ ਵਿੱਚ ਰੱਖਦੇ ਹਨ ਉਸੇ ਤਰ੍ਹਾਂ ਤੁਸੀ ਵੀ ਇੱਕ ਕੈਪਟਨ ਹੋਣ ਦੇ ਨਾਤੇ ਬਾਕੀ ਬੱਚਿਆਂ ਨੂੰ ਆਪਣੀਆਂ ਜਿਮੇਵਾਰੀਆਂ ਨਿਭਾਉਣ ਪ੍ਰਤਿ ਸੁਚੇਤ ਕਰਦੇ ਰਹਿਣਾ ਹੈ ।ਉਸ ਤੋ ਬਾਅਦ ਉਨਾ ਨਵੀਂ ਬਣੀ ਕੌਂਸਲ ਨਾਲ ਮੀਟਿੰਗ ਕਰਕੇ ਉੰਨਾ ਨੂੰ ਉੰਨਾ ਦੀਆਂ ਡਿਊਟੀਆਂ ਬਾਰੇ ਵਿਸਥਾਰ ਸਾਹਿਤ ਦੱਸਿਆ ਤੇ ਡਿਊਟੀ ਪੁੂਰੀ ਜਿਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਹਦਾਇਤ ਕੀਤੀ। ਇਸ ਮੋਕੇ ਤੇ ਕੋਆਰਡੀਨੇਟਰ ਮੈਡਮ ਚਰਨਜੀਤ ਕੌਰ,ਸੁਪਰਡੈਂਟ ਨਿਰਮਲ ਸਿੰਘ,ਲਖਵੀਰ ਸਿੰਘ ਡੀ ਪੀ, ਮੈਡਮ ਕੁਲਵਿੰਦਰ ਸ਼ਰਮਾਂ,ਮਿਸਜ ਸਮੀਨਾ, ਮੈਡਮ ਸਸ਼ੀ ਬਾਲਾ,ਮਿਸਟਰ ਪ੍ਰਿੰਸ ਸਿੰਗਲਾ ਆਦਿ ਤੋ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।ਅੰਤ ਵਿੱਚ ਪ੍ਰਿੰਸੀਪਲ ਮੈਡਮ ਅਤੇ ਡਾਇਰੈਕਟਰ ਸੁਖਦੀਪ ਸਿੰਘ ਚੀਮਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
