ਪੰਜਾਬ: ਪ੍ਰਵਾਸੀਆਂ ਦਾ ਇਕ ਹੋਰ ਵੱਡਾ ਕਾਂਡ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Saturday, Dec 20, 2025 - 11:50 AM (IST)
ਸਮਰਾਲਾ (ਵਰਮਾ ਸੱਚਦੇਵਾ): ਬੀਤੀ ਰਾਤ 10 ਤੋਂ 12 ਚੋਰ ਸਮਰਾਲਾ ਦੇ ਖੰਨਾ ਰੋਡ ਦੇ ਇਕ ਸੁਨਿਆਰੇ ਦੀ ਦੁਕਾਨ ਨੂੰ ਫਿਲਮੀ ਸਟਾਈਲ ਵਿਚ ਨਿਸ਼ਾਨਾ ਬਣਾਉਣ ਆਏ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਪਹਿਲਾਂ ਉਨ੍ਹਾਂ ਨੇ ਸੁਨਿਆਰੇ ਦੀ ਦੁਕਾਨ ਦੇ ਸਬੰਧਤ ਇਲਾਕੇ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਕੁੱਟਿਆ ਤੇ ਉਸ ਤੋਂ ਬਾਅਦ ਦੁਕਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋੜੇ। ਬਾਅਦ ਵਿਚ ਬਿਨਾਂ ਕਿਸੇ ਦੀ ਪਰਵਾਹ ਤੋਂ 9 ਚੋਰ ਦੁਕਾਨ ਦੇ ਕੈਂਚੀ ਗੇਟ ਦੇ ਤਾਲੇ ਤੋੜਨ ਲੱਗ ਗਏ ਤੇ ਕੁਝ ਚੋਰ ਦੁਕਾਨ ਦੇ ਪਿਛਲੇ ਪਾਸੇ ਬੀਅਰਾਂ ਪੀ ਪਾਰਟੀ ਕਰਨ ਲੱਗ ਗਏ। ਪੀੜਤ ਚੌਕੀਦਾਰ ਤੇ ਪੁਲਸ ਮੁਤਾਬਕ ਇਹ ਸਾਰੇ ਪ੍ਰਵਾਸੀ ਲੱਗ ਰਹੇ ਸਨ।
ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਚੋਰ ਇਕ ਘੰਟਾ ਲੱਗੇ ਰਹੇ ਪਰ ਸਮਰਾਲਾ ਵਿਚ ਤਾਇਨਾਤ ਪੈਟਰੋਲਿੰਗ ਦਸਤੇ ਦਾ ਨਾਮੋ ਨਿਸ਼ਾਨ ਤੱਕ ਦਿਖਾਈ ਨਹੀਂ ਦਿੱਤਾ। ਇਸ ਕਾਰਨ ਚੋਰ ਬਿਨਾਂ ਕਿਸੇ ਦੀ ਡਰ ਪਰਵਾਹ ਤੋਂ ਇਕ ਘੰਟਾ ਦੁਕਾਨ ਦੇ ਤਾਲੇ ਤੋੜਨ ਵਿਚ ਲੱਗੇ ਰਹੇ। ਚੰਡੀਗੜ੍ਹ ਰੋਡ ਦੁਕਾਨਦਾਰ ਦੇ ਰਾਖੀ ਕਰਦੇ ਚੌਂਕੀਦਾਰ ਨੇ ਆਪਣੇ ਦੂਜੇ ਚੌਂਕੀਦਾਰ ਵੱਲੋਂ ਕੋਈ ਸਿਟੀ ਮਾਰਨ ਦੀ ਆਵਾਜ਼ ਨਾ ਸੁਣਾਈ ਦੇਣ ਤੇ ਜਾ ਕੇ ਪੁਲਸ ਬੁਲਾਈ ਤੇ ਅਣਪਛਾਤੇ ਚੋਰ ਭੱਜ ਗਏ। ਇਸ ਘਟਨਾ ਤੋਂ ਬਾਅਦ ਸਮਰਾਲਾ ਇਲਾਕੇ ਦੇ ਦੁਕਾਨਦਾਰਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ।
ਇਸ ਸਬੰਧ ਵਿਚ ਦੁਕਾਨ ਮਾਲਕ ਦੀਪਕ ਵਰਮਾ ਨੇ ਦੱਸਿਆ ਕਿ ਰਾਤ ਨੂੰ ਕਰੀਬ ਢਾਈ ਵਜੇ 10 ਤੋਂ 12 ਅਣਪਛਾਤੇ ਚੋਰ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਆਏ ਸਨ ਤੇ ਉਨ੍ਹਾਂ ਨੇ ਆ ਚੌਂਕੀਦਾਰ ਨੂੰ ਬੰਨ੍ਹ ਕੇ ਦੁਕਾਨ ਦੇ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋੜ ਕੇ ਦੁਕਾਨ ਤੇ ਕੈਂਚੀਕੇਟ ਦੇ ਦੋ ਤਾਲੇ ਤੋੜ ਲਏ, ਪਰ ਕਰੀਬ ਇਕ ਘੰਟੇ ਬਾਅਦ ਚੰਡੀਗੜ੍ਹ ਰੋਡ ਦੇ ਚੌਂਕੀਦਾਰ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਆ ਕੇ ਦੇਖਿਆ ਕਿ ਦੂਸਰੇ ਚੌਕੀਦਾਰ ਦੀ ਆਵਾਜ਼ ਨਹੀਂ ਆਈ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ ਤੇ ਪੁਲਸ ਦੇ ਆਉਣ 'ਤੇ ਹੀ ਚੋਰ ਭੱਜੇ।
ਪੀੜਤ ਚੌਕੀਦਾਰ ਬਲਵੀਰ ਸਿੰਘ ਨੇ ਦੱਸਿਆ ਕਿ 10 ਤੋਂ 12 ਅਣਪਛਾਤੇ ਚੋਰਾਂ ਨੇ ਉਸ ਨੂੰ ਬੰਨ੍ਹ ਕੇ ਕੁੱਟਿਆ। ਇਸ ਮਗਰੋਂ ਉਨ੍ਹਾਂ ਨੇ ਦੁਕਾਨ ਦੇ ਦੋ ਜਿੰਦੇ ਤੋੜ ਲਏ ਸਨ। ਚੌਂਕੀਦਾਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਕੋਲ ਤੇਜ਼ਧਾਰ ਹਥਿਆਰ ਕਿਰਚਾਂ ਸਨ ਤੇ ਉਹ ਪ੍ਰਵਾਸੀ ਲੱਗਦੇ ਸਨ।
ਸਮਰਾਲਾ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਾਨੂੰ 112 'ਤੇ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ ਪੈਟਰੋਲਿੰਗ ਟੀਮ ਨੂੰ ਘਟਨਾ ਸਥਾਨ 'ਤੇ ਭੇਜ ਦਿੱਤਾ, ਜਿੱਥੇ ਜਾ ਕੇ ਸੀ.ਸੀ.ਟੀ.ਵੀ. ਕੈਮਰੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਕੈਮਰਾ ਤੋਂ ਇਹ ਪਤਾ ਲੱਗਿਆ ਕਿ 10 ਤੋਂ 12 ਚੋਰ ਮੂੰਹ ਢੱਕ ਕੇ ਆਏ ਸਨ। ਇਹ ਵੀ ਪਤਾ ਲੱਗਿਆ ਕਿ ਉਹ ਪ੍ਰਵਾਸੀ ਲੱਗ ਰਹੇ ਹਨ। ਜਲਦ ਹੀ ਇਨ੍ਹਾਂ ਦੀ ਤਲਾਸ਼ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
