ਸੰਘਣੀ ਧੁੰਦ ''ਚ ਚੋਰਾਂ ਦੀ ਚਾਂਦੀ! ਅੱਧੀ ਰਾਤ ਨੂੰ ਵਰਕਸ਼ਾਪ ''ਚੋਂ ਕੀਤੀ ਚੋਰੀ
Saturday, Dec 20, 2025 - 04:10 PM (IST)
ਤਪਾ ਮੰਡੀ (ਸ਼ਾਮ, ਗਰਗ)- ਸਥਾਨਕ ਨਾਮਦੇਵ ਮਾਰਗ ‘ਤੇ ਸਥਿਤ ਪਰਵਿੰਦਰ ਇਲੈਕਟਰੋਨਿਕਸ ਵਰਕਸ ‘ਚ ਚੋਰਾਂ ਨੇ ਦਾਖਲ ਹੋਕੇ 60-70 ਹਜਾਰ ਰੁਪਏ ਦਾ ਸਕਰੈਪ ਅਤੇ ਤਾਂਬਾ ਚੋਰੀ ਕਰ ਲਿਆ। ਇਸ ਸਬੰਧੀ ਵਰਕਸ਼ਾਪ ਦੇ ਮਾਲਕ ਪਰਵਿੰਦਰ ਸਿੰਘ ਨੇ ਦੱਸਿਆ ਕਿ 18-19 ਦੀ ਰਾਤ ਨੂੰ ਪੈ ਰਹੀ ਸੰਘਣੀ ਧੁੰਦ ਕਾਰਨ ਵਰਕਸ਼ਾਪ ਦੀ ਪਿਛਲੀ ਕੰਧ ਟੱਪ ਕੇ ਚੋਰ ਅੰਦਰ ਦਾਖਲ ਹੋ ਗਏ ਤੇ ਚੋਰਾਂ ਨੇ ਅੰਦਰ ਪਿਆ ਤਾਂਬਾ ਅਤੇ ਸਕਰੈਪ ਇਕ ਬੋਰੀ ‘ਚ ਪਾ ਲਿਆ, ਜਿਸ ਦੀ ਅੰਦਾਜ਼ਨ ਕੀਮਤ 60-70 ਹਜ਼ਾਰ ਰੁਪਏ ਹੋਵੇਗੀ। ਚੋਰ ਵਰਕਸ਼ਾਪ ‘ਚ ਹੀ ਪਈ ਇਕ ਪੌੜ੍ਹੀ ਕੰਧ ਨਾਲ ਲਾ ਕੇ ਗਲੀ ਨੰਬਰ 2 ਵਿਚੋਂ ਦੀ ਚੋਰੀ ਕਰਕੇ ਲੈ ਗਏ। ਜਦ ਸਵੇਰ ਸਮੇਂ ਵਰਕਸ਼ਾਪ ਖੋਲ੍ਹੀ ਤਾਂ ਦੇਖਿਆ ਕਿ ਵਰਕਸਾਪ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਤਾਂਬਾ ਅਤੇ ਸਕਰੈਪ ਗਾਇਬ ਸੀ।
ਵਰਕਸ਼ਾਪ ‘ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਖੰਘਾਲਣ ਤੇ ਪਤਾ ਲੱਗਾ ਕਿ ਚੋਰਾਂ ਨੇ ਚੋਰੀ ਨੂੰ ਅੱਧੀ ਰਾਤ 12 ਵਜੇ ਦੇ ਕਰੀਬ ਅੰਜਾਮ ਦਿੱਤਾ ਹੈ,ਬਾਕੀ ਚੋਰਾਂ ਦੀ ਫੁਟੇਜ ਬਾਰੇ ਸੰਘਣੀ ਧੁੰਦ ਹੋਣ ਕਾਰਨ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਪਰਵਿੰਦਰ ਸਿੰਘ ਨੇ ਇਰਦ-ਗਿਰਦ ਗੁਆਂਢੀਆਂ ਨੂੰ ਦੱਸਿਆ ਅਤੇ ਇਸ ਦੀ ਸੂਚਨਾ ਪੁਲਸ ਚੌਂਕੀ ਤਪਾ ਨੂੰ ਦਿੱਤੀ ਜਿਨ੍ਹਾਂ ਸੀ.ਸੀ.ਟੀ.ਵੀ ਕੈਮਰੇ ਖੰਘਾਲਣ ਸੰਬੰਧੀ ਦੱਸਿਆ। ਇਸ ਮੌਕੇ ਹਾਜਰ ਲਖਵੀਰ ਸਿੰਘ, ਜਤਿੰਦਰ ਸਿੰਘ, ਅਵਤਾਰ ਸਿੰਘ, ਪ੍ਰਦੀਪ ਕੁਮਾਰ ਪੱਖੋ, ਨਿੱਕਾ ਸਿੰਘ, ਲਵੀ, ਗੁਰਕੀਰਤ ਸਿੰਘ, ਗੁਰੀ ਸਿੰਘ ਆਦਿ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੀ ਗਸ਼ਤ ਵਧਾਈ ਜਾਵੇ।
