ਪਾਣੀ ਦੀ ਲੀਕੇਜ ਨਾਲ ਬਣਿਆ ਖੱਡਾ ਦੇ ਰਿਹੈ ਹਾਦਸਿਆਂ ਨੂੰ ਸੱਦਾ
Sunday, Mar 10, 2019 - 04:11 AM (IST)
ਸੰਗਰੂਰ (ਰਵਿੰਦਰ)-ਵਾਟਰ ਸਪਲਾਈ ਲਾਈਨ ’ਚੋਂ ਕਾਫੀ ਸਮੇਂ ਤੋਂ ਹੋ ਰਹੀ ਪਾਣੀ ਦੀ ਲੀਕੇਜ ਕਾਰਨ ਭੈਣੀ ਸਾਹਿਬ ਅਗਵਾਡ਼ ਦੀ ਫਿਰਨੀ ਵਾਲੀ ਸਡ਼ਕ ਵਿਚਕਾਰ ਡੂੰਘਾ ਟੋਆ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ। ਵਾਟਰ ਸਪਲਾਈ ਵਾਲੀ ਮੋਟਰ ਬੰਦ ਹੋਣ ਸਮੇਂ ਲੀਕੇਜ ਵਾਲੀ ਜਗ੍ਹਾ ਨਜ਼ਦੀਕ ਜਮ੍ਹਾ ਹੋਇਆ ਗੰਦਾ ਪਾਣੀ ਵੀ ਵਾਪਸ ਪਾਈਪ ਲਾਈਨ ਪੈਣ ਜਾਣ ਕਾਰਨ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਪਾਣੀ ਦੀ ਹੋ ਰਹੀ ਲੀਕੇਜ ਕਾਰਨ ਪਹਿਲਾਂ ਤੋਂ ਹੀ ਖਸਤਾ ਹਾਲਤ ਸਡ਼ਕਾਂ ਅਤੇ ਕੱਚੀਆਂ ਗਲੀਆਂ ’ਚ ਚਿੱਕਡ਼ ਹੋ ਗਿਆ ਹੈ। ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਗੰਦਾ ਪਾਣੀ ਪੀਲੀਏ ਵਰਗੀ ਬੀਮਾਰੀ ਫੈਲਣ ਕਾਰਨ ਵੀ ਬਣ ਸਕਦਾ ਹੈ। ਸ਼ਹਿਰ ਵਾਸੀਆਂ ਦੀ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਇਸ ਟੋਏ ਕਾਰਨ ਕੋਈ ਖ਼ਤਰਾ ਨਾ ਪੈਦਾ ਹੋਵੇ ਅਤੇ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਵੀ ਬਣੀ ਰਹੇ। ਜਦੋਂ ਇਸ ਸਬੰਧੀ ਕਾਰਜ-ਸਾਧਕ ਅਫਸਰ ਪਰਮਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
