ਸਕੂਲ ’ਚ ਮਨਾਇਆ ਰੀਡ ਓ ਥੋਨ ਦਿਵਸ

Sunday, Feb 17, 2019 - 03:19 AM (IST)

ਸਕੂਲ ’ਚ ਮਨਾਇਆ ਰੀਡ ਓ ਥੋਨ ਦਿਵਸ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਮਦਰ ਟਿੱਚਰ ਇੰਟਰਨੈਸ਼ਨਲ ਸਕੂਲ ਵਿਚ ਰੀਡ ਓ ਥੋਨ ਦਿਵਸ ਮਨਾਇਆ ਗਿਆ। ਜਿਸ ਵਿਚ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਗਤੀਵਿਧੀ ਦੇ ਲਈ ਬੱਚਿਆਂ ਨੂੰ ਪੰਚਤੰਤਰ ਦੀਆ ਕਹਾਣੀਆਂ ਪਹਿਲਾਂ ਹੀ ਉਪਲਬੱਧ ਕਰਵਾ ਦਿਤੀਆਂ ਗਈਆ ਸੀ। ਪ੍ਰਤੀਯੋਗਤਾ ਦੇ ਦਿਨ ਜੱਜਾਂ ਨੇ ਬੱਚਿਆਂ ਨੂੰ ਪਡ਼੍ਹੀਆਂ ਗਈਆਂ ਕਹਾਣੀਆਂ ਦਾ ਸਾਰ ਸੁਣਾਉਣ ਲਈ ਕਿਹਾ ਜੋ ਬੱਚਿਆਂ ਨੇ ਬਡ਼ੇ ਹੀ ਉਤਸ਼ਾਹ ਨਾਲ ਸੁਣਾਏ। ਇਹ ਗਤੀਵਿਧੀ ਪ੍ਰਾਇਮਰੀ ਵਿੰਗ ਦੇ ਕੋ ਆਰਡੀਨੇਟਰ ਸ਼ੁਭਜਿੰਦਰ ਕੌਰ ਦੀ ਦੇਖ-ਰੇਖ ਹੇਠਾ ਕਰਵਾਈ ਗਈ। ਪ੍ਰਿੰਸੀਪਲ ਮੈਡਮ ਵਰਸ਼ਾ ਸਚਦੇਵਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦਾ ਮਨੋਬਲ ਵਧਾਉਦੀਆਂ ਹਨ, ਜਿਸ ਨਾਲ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ।

Related News