ਪੈਨਸ਼ਨ ਧਾਰਕ ਧਿਆਨ ਦਿਓ! ਭਲਕੇ ਮਹਿਲ ਕਲਾਂ ''ਚ ਲੱਗੇਗਾ ਪੈਨਸ਼ਨ ਸੇਵਾ ਮੇਲਾ
Thursday, Dec 11, 2025 - 05:42 PM (IST)
ਮਹਿਲ ਕਲਾਂ (ਹਮੀਦੀ): ਪੰਜਾਬ ਸਰਕਾਰ ਦੇ ਵਿੱਤ ਵਿਭਾਗ, ਡਾਇਰੈਕਟਰ ਖਜ਼ਾਨਾ ਅਤੇ ਲੇਖਾ ਸ਼ਾਖਾ ਅਰਵਿੰਦ ਕੁਮਾਰ ਐੱਮ.ਕੇ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਨਸ਼ਨ ਸੇਵਾ ਮੇਲੇ ਦੇ ਦੂਜੇ ਪੜਾਅ ਵਿਚ ਬਲਾਕ ਮਹਿਲ ਕਲਾਂ ਵਿਚ 12 ਦਸੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਵਿਖੇ ਪੈਨਸ਼ਨ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ ਪੈਨਸ਼ਨਰ ਯੂਨੀਅਨ ਮਹਿਲ ਕਲਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਰਿਟਾਇਰਡ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰ ਇਸ ਮੇਲੇ ‘ਚ ਆ ਕੇ ਆਪਣੀ ਕੇਵਾਈਸੀ (ਪਰਚਿਆਨ ਪੁਸ਼ਟੀ) ਅਤੇ ਲਾਈਫ ਸਰਟੀਫਿਕੇਟ ਆਨਲਾਈਨ ਤਰੀਕੇ ਨਾਲ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਮੇਲਾ ਪੈਨਸ਼ਨਰਾਂ ਲਈ ਬਹੁਤ ਸਹੂਲਤਭਰਾ ਮੌਕਾ ਹੈ ਅਤੇ ਇਸਦਾ ਪੂਰਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖਜ਼ਾਨਾ ਦਫ਼ਤਰ ਬਰਨਾਲਾ ਵਿੱਚ ਵੀ ਪੈਨਸ਼ਨ ਸੇਵਾ ਮੇਲਾ ਲਗਾਤਾਰ ਜਾਰੀ ਹੈ, ਜਿੱਥੇ ਕੋਈ ਵੀ ਪੰਜਾਬ ਸਰਕਾਰ ਦਾ ਪੈਨਸ਼ਨਰ ਖੁਦ ਪਹੁੰਚ ਕੇ ਆਪਣੀ ਈ-ਕੇਵਾਈਸੀ ਕਰਵਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਪੈਨਸ਼ਨ ਸੇਵਾ ਪੋਰਟਲ ਦੇ ਇੰਚਾਰਜ ਅਤੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਮਨਜਿੰਦਰ ਸਿੰਘ (97800-07842), ਸ਼ੈਫੀ, ਪਰਦੀਪ ਸਿੰਘ (98763-10420), ਮੋਹਿਤ ਮਿੱਤਲ (95921-46740), ਰਜਨੀਸ਼ ਕੁਮਾਰ (94177-40211), ਗੁਰਪ੍ਰੀਤ ਸਿੰਘ (94654-32311), ਵੀਰਵਿੰਦਰ ਕੌਰ (98778-58087) ਅਤੇ ਉਪ ਖਜ਼ਾਨਾ ਦਫ਼ਤਰ ਤਪਾ ਦੇ ਅਧਿਕਾਰੀ ਅਨੀਸ਼ ਰਾਣੀ ਅਤੇ ਜਿੰਮੀ।ਜ਼ਿਲ੍ਹਾ ਖਜ਼ਾਨਾ ਅਫ਼ਸਰ ਨੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਦਫ਼ਤਰ ਵਿੱਚ ਆਉਂਦੇ ਸਮੇਂ ਆਪਣਾ ਅਸਲ ਪੀਪੀਓ, ਆਧਾਰ ਕਾਰਡ, ਬੈਂਕ ਖਾਤੇ ਦੇ ਵੇਰਵੇ ਅਤੇ ਮੋਬਾਈਲ ਨੰਬਰ—ਜੋ ਆਧਾਰ ਜਾਂ ਪੈਨ ਕਾਰਡ ਨਾਲ ਲਿੰਕ ਹੋਵੇ—ਜ਼ਰੂਰ ਨਾਲ ਲਿਆਂਦੇ ਜਾਣ, ਤਾਂ ਜੋ ਉਹਨਾਂ ਦੀ ਜਾਣਕਾਰੀ ਪੈਨਸ਼ਨ ਪੋਰਟਲ ‘ਤੇ ਮੌਕੇ ਉੱਪਰ ਹੀ ਅੱਪਡੇਟ/ਲਿੰਕ ਕੀਤੀ ਜਾ ਸਕੇ। ਉਨ੍ਹਾਂ ਪੈਨਸ਼ਨਰ ਯੂਨੀਅਨਾਂ ਅਤੇ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਕੇਵਾਈਸੀ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਖਜ਼ਾਨਾ ਦਫ਼ਤਰ ਦਾ ਪੂਰਾ ਸਾਥ ਦੇਣ।
