96 ਸਾਲ ਦੀ ਉਮਰ ’ਚ ਵੀ ਸਵੇਰੇ 4 ਵਜੇ ਉਠ ਜਾਂਦੇ ਹਨ ਪਦਮਭੂਸ਼ਣ ਮਹਾਸ਼ੇ ਧਰਮਪਾਲ ਆਰੀਆ

Tuesday, Feb 05, 2019 - 04:53 AM (IST)

96 ਸਾਲ ਦੀ ਉਮਰ ’ਚ ਵੀ ਸਵੇਰੇ 4 ਵਜੇ ਉਠ ਜਾਂਦੇ ਹਨ ਪਦਮਭੂਸ਼ਣ ਮਹਾਸ਼ੇ ਧਰਮਪਾਲ ਆਰੀਆ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-96 ਸਾਲ ਦੀ ਉਮਰ ਹੋਣ ਦੇ ਬਾਵਜੂਦ ਐੱਮ. ਡੀ. ਐੱਚ. ਮਸਾਲਿਆਂ ਦੇ ਮਾਲਕ ਮਹਾਸ਼ਾ ਧਰਮਪਾਲ ਆਰੀਆ ਸਵੇਰੇ 4 ਵਜੇ ਉਠ ਜਾਂਦੇ ਹਨ। ਇਸ ਮਗਰੋਂ ਉਹ ਰੋਜ਼ਾਨਾ ਪਾਰਕ ’ਚ ਸੈਰ ਕਰਨ ਲਈ ਜਾਂਦੇ ਹਨ। ਇਸ ਉਪਰੰਤ ਇਸ਼ਨਾਨ ਆਦਿ ਕਰਨ ਮਗਰੋਂ ਉਹ ਪ੍ਰਤੀਦਿਨ ਹਵਨ ਕਰਨਾ ਨਹੀਂ ਭੁੱਲਦੇ। ਇਨ੍ਹਾਂ ਦਾ ਜਨਮ ਪਾਕਿਸਤਾਨ ਵਿਚ ਸਿਆਲਕੋਟ ਵਿਖੇ ਹੋਇਆ। ਦੇਸ਼ ਦੀ ਵੰਡ ਮਗਰੋਂ ਉਹ ਪਾਕਿਸਤਾਨ ਤੋਂ ਆ ਕੇ ਭਾਰਤ ਵਸ ਗਏ ਅਤੇ ਭਾਰਤ ਆ ਕੇ ਸਖਤ ਮਿਹਨਤ ਕੀਤੀ। ਇਸ ਮਗਰੋਂ ਮਸਾਲਿਆਂ ਦਾ ਕਾਰੋਬਾਰ ਸ਼ੁਰੂ ਕੀਤਾ, ਜਿਸ ’ਚ ਕਾਰੋਬਾਰ ਤੋਂ ਇਨ੍ਹਾਂ ਨੂੰ ਇੰਨੀ ਸਫਲਤਾ ਮਿਲੀ ਕਿ ਇਨ੍ਹਾਂ ਦਾ ਬ੍ਰਾਂਡ ਅੱਜ ਵਿਸ਼ਵ ਪ੍ਰਸਿੱਧ ਹੋ ਚੁੱਕਿਆ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮੇਰੀ ਬਰਨਾਲਾ ਆਉਣ ਦੀ ਬਹੁਤ ਇੱਛਾ ਸੀ। ਤਿਆਰ ਹੋ ਕੇ ਸਵੇਰੇ ਮੈਂ ਸਾਢੇ ਅੱਠ ਵਜੇ ਏਅਰਪੋਰਟ ’ਤੇ ਆ ਕੇ ਹੈਲੀਕਾਪਟਰ ’ਚ ਬੈਠ ਗਿਆ ਸੀ ਪਰ ਮੌਸਮ ਖਰਾਬ ਹੋਣ ਕਾਰਨ ਇਜਾਜ਼ਤ ਨਹੀਂ ਮਿਲੀ। ਘੰਟੇ ਤੋਂ ਵੀ ਜ਼ਿਆਦਾ ਸਮਾਂ ਮੌਸਮ ਸਾਫ ਹੋਣ ਦਾ ਇੰਤਜ਼ਾਰ ਕਰਦਾ ਰਿਹਾ। ਫਿਰ ਮੌਸਮ ਸਾਫ ਹੋਣ ਮਗਰੋਂ ਹੈਲੀਕਾਪਟਰ ਨੂੰ ਉ਼ਡਾਣ ਭਰਨ ਦੀ ਇਜਾਜ਼ਤ ਮਿਲੀ ਪਰ ਫਿਰ ਪੰਜਾਬ ਵਿਚ ਇਜਾਜ਼ਤ ਮਿਲਣ ਦੀ ਅਡ਼ਚਨ ਆਈ। ਫਿਰ 12 ਵਜੇ ਦੇ ਕਰੀਬ ਇਜਾਜ਼ਤ ਮਿਲੀ। ਫਿਰ ਹੈਲੀਕਾਪਟਰ ਨੂੰ ਟ੍ਰਾਈਡੈਂਟ ਦੇ ਵਿਹਡ਼ੇ ਵਿਚ ਉਤਾਰਿਆ ਗਿਆ। ਅੱਜ ਇਸ ਸਮਾਗਮ ਵਿਚ ਆ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਹੈ। ਪੰਜਾਬ ਪ੍ਰਦੇਸ਼ ਨਾਲ ਮੇਰਾ ਵਿਸ਼ੇਸ਼ ਲਗਾਅ ਹੈ। ਅਜੇ ਤਾਂ ਮੈਂ ਜਵਾਨ ਹਾਂ। ਮੇਰੇ ਅੰਦਰ ਅਜੇ ਵੀ ਕੰਮ ਕਰਨ ਦਾ ਪੂਰਾ ਜਜ਼ਬਾ ਹੈ।

Related News