ਸਰਕਾਰੀ ਹਸਪਤਾਲ ''ਚ ਸਵੇਰੇ-ਸਵੇਰੇ ਵੱਜਿਆ ਛਾਪਾ! 75% ਸਟਾਫ਼ ਸੀ ਗੈਰ-ਹਾਜ਼ਰ

Friday, Dec 19, 2025 - 02:44 PM (IST)

ਸਰਕਾਰੀ ਹਸਪਤਾਲ ''ਚ ਸਵੇਰੇ-ਸਵੇਰੇ ਵੱਜਿਆ ਛਾਪਾ! 75% ਸਟਾਫ਼ ਸੀ ਗੈਰ-ਹਾਜ਼ਰ

ਲਹਿਰਾਗਾਗਾ (ਗਰਗ): ਉਪ ਮੰਡਲ ਮਜਿਸਟਰੇਟ ਰਕੇਸ਼ ਪ੍ਰਕਾਸ਼ ਗਰਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ਵਿੱਚ ਮੁਲਾਜ਼ਮਾਂ ਦੀ ਸਮੇਂ ਸਿਰਫ ਹਾਜ਼ਰੀ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗ ਕਰਨ ਦੀ ਵਿਢੀ ਮੁਹਿੰਮ ਦੇ ਤਹਿਤ ਸਵੇਰੇ 9.15 ਵਜੇ ਨਾਈਟ ਸੂਟ ਵਿੱਚ ਹੀ ਹਸਪਤਾਲ ਵਿੱਚ ਦਬਸ਼ ਦੇ ਦਿੱਤੀ, ਉਕਤ ਚੈਕਿੰਗ ਦੇ ਦੌਰਾਨ ਐਸਡੀਐਮ ਵੱਲੋਂ ਹਾਜ਼ਰੀ ਰਜਿਸਟਰ ਤੋਂ ਇਲਾਵਾ ਹੋਰ ਰਿਕਾਰਡ ਦੀ ਵੀ ਚੈਕਿੰਗ ਵੀ ਕੀਤੀ ਗਈ,75% ਸਟਾਫ ਗੈਰ ਹਾਜ਼ਰ ਪਾਇਆ ਗਿਆ, ਚੈਕਿੰਗ ਉਪਰੰਤ ਗੱਲਬਾਤ ਕਰਦਿਆਂ ਐਸਡੀਐਮ ਨੇ ਕਿਹਾ ਕਿ ਮੁਲਾਜ਼ਮਾਂ ਦੀ ਦਫਤਰਾਂ ਵਿੱਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਉਕਤ ਮੁਹਿੰਮ ਜਾਰੀ ਰਹੇਗੀ, ਸਵੇਰੇ 9.15 ਵਜੇ ਤਾਂ ਹਸਪਤਾਲ ਦੀ ਸਫਾਈ ਕੀਤੀ ਜਾ ਰਹੀ ਸੀ ਅਤੇ 75% ਸਟਾਫ ਗੈਰ ਹਾਜ਼ਰ ਸੀ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। 

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਗੈਰ ਹਾਜ਼ਰ ਸਟਾਫ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਹੈ। ਭਵਿੱਖ ਵਿੱਚ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਨਗਰ ਕੌਂਸਲ ਵੱਲੋਂ ਬਣਾਏ ਗਏ ਪਾਰਕਾਂ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਾਰਕਾਂ ਵਿੱਚ ਮਾਲੀ ਰੱਖਣ ਤੋਂ ਇਲਾਵਾ ਫੁੱਲਾਂ ਵਾਲੇ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਪਾਰਕ ਵਿਚ ਆਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰੇ। ਅਗਰ ਕਿਸੇ ਵੀ ਵਿਅਕਤੀ ਨੂੰ ਕਿਸੇ ਵਿਭਾਗ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਾ ਜਾਵੇ,ਉਹ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹਨ। ਸ਼ਹਿਰ ਨੂੰ ਸੁੰਦਰ ਬਣਾਉਣ, ਸਮਾਜਿਕ ਬੁਰਾਈਆਂ ਦੂਰ ਕਰਨ ਤੋਂ ਇਲਾਵਾ ਪਾਰਦਰਸ਼ੀ ਅਤੇ ਜਵਾਬਦੇਹ 


author

Anmol Tagra

Content Editor

Related News