ਬਲਾਕ ਮਹਿਲ ਕਲਾਂ ‘ਚ ‘ਆਪ’ ਦੀ ਝੰਡੀ, ਅਕਾਲੀ ਦਲ ਤੇ ਕਾਂਗਰਸ ਨੇ ਵੀ ਜਿੱਤੇ ਕਈ ਜੋਨ ਜਿੱਤੇ

Wednesday, Dec 17, 2025 - 05:44 PM (IST)

ਬਲਾਕ ਮਹਿਲ ਕਲਾਂ ‘ਚ ‘ਆਪ’ ਦੀ ਝੰਡੀ, ਅਕਾਲੀ ਦਲ ਤੇ ਕਾਂਗਰਸ ਨੇ ਵੀ ਜਿੱਤੇ ਕਈ ਜੋਨ ਜਿੱਤੇ

ਮਹਿਲ ਕਲਾਂ (ਹਮੀਦੀ): ਬਲਾਕ ਮਹਿਲ ਕਲਾਂ ਅਧੀਨ ਪੈਂਦੇ 54 ਪਿੰਡਾਂ ਵਿੱਚ ਜ਼ਿਲ੍ਹਾ ਪਰਿਸ਼ਦ ਦੇ 4 ਜੋਨਾਂ ਅਤੇ ਬਲਾਕ ਸੰਮਤੀ ਦੇ 25 ਜੋਨਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਇਲਾਕੇ ਦੀ ਸਿਆਸਤ ਵਿੱਚ ਨਵਾਂ ਰੁਖ ਸਾਫ਼ ਕਰ ਦਿੱਤਾ ਹੈ। ਇਨ੍ਹਾਂ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਕਈ ਜੋਨਾਂ ‘ਤੇ ਜਿੱਤ ਦਰਜ ਕਰਦਿਆਂ ਬਲਾਕ ਪੱਧਰ ‘ਤੇ ਵੱਡੀ ਬੜ੍ਹਤ ਬਣਾਈ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵੀ ਕਈ ਜੋਨਾਂ ‘ਚ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ। ਜ਼ਿਲ੍ਹਾ ਪਰਿਸ਼ਦ ਦੇ ਜੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਖੜਕੇ ਕੇ ਨੇ ਅਕਾਲੀ ਦਲ ਦੀ ਬੀਬੀ ਰਵਿੰਦਰ ਕੌਰ ਬੈਨੀਪਾਲ ਅਤੇ ਕਾਂਗਰਸ ਦੀ ਬੀਬੀ ਪਰਮਜੀਤ ਕੌਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਜਿਲਾ ਪਰਿਸ਼ਦ ਦੇ ਜੋਨ ਗਹਿਲ ਤੋਂ ਆਮ ਆਦਮੀ ਪਾਰਟੀ ਤੇ ਉਮੀਦਵਾਰ ਬਰਜਿੰਦਰ ਪਾਲ ਸਿੰਘ ਪੁਨੀਤ ਮਾਨ ਨੇ ਵੱਡੀ ਜਿੱਤ ਪ੍ਰਾਪਤ ਕੀਤੀ  ‘ਆਪ’ ਲਈ ਬਲਾਕ ਮਹਿਲ ਕਲਾਂ ਵਿੱਚ ਵੱਡੀ ਸਿਆਸੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।ਬਲਾਕ ਸੰਮਤੀ ਦੇ ਨਤੀਜਿਆਂ ਅਨੁਸਾਰ ਜੋਨ ਸਹਿਜੜਾ ਤੋਂ ‘ਆਪ’ ਦੇ ਗੁਰਜੀਤ ਸਿੰਘ ਧਾਲੀਵਾਲ, ਜੋਨ ਚੰਨਣਵਾਲ ਤੋਂ ਬੀਬੀ ਕਿਰਨਜੀਤ ਕੌਰ, ਜੋਨ ਕੁਤਬਾ ਤੋਂ ਦਵਿੰਦਰ ਸਿੰਘ ਧਨੋਆ, ਜੋਨ ਛਾਪਾ ਤੋਂ ਭੋਲਾ ਸਿੰਘ, ਜੋਨ ਦੀਵਾਨਾਂ ਤੋਂ ਲਖਵਿੰਦਰ ਸਿੰਘ, ਜੋਨ ਵਜੀਦਕੇ ਖੁਰਦ ਤੋਂ ਬੀਬੀ ਸਰਬਜੀਤ ਕੌਰ, ਜੋਨ ਨਿਹਾਲੂਵਾਲ ਤੋਂ ਬੀਬੀ ਮਨਜੀਤ ਕੌਰ ਅਤੇ ਜੋਨ ਮਹਿਲ ਖੁਰਦ ਤੋਂ ਜਸਪ੍ਰੀਤ ਸਿੰਘ ਨੇ ਆਪਣੇ-ਆਪਣੇ ਨੇੜਲੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਦਰਜ ਕੀਤੀ।

ਉੱਧਰ, ਸ਼੍ਰੋਮਣੀ ਅਕਾਲੀ ਦਲ ਨੇ ਜੋਨ ਬੀਹਲਾ ਤੋਂ ਬੀਬੀ ਜਸਵਿੰਦਰ ਕੌਰ, ਜੋਨ ਮੂੰਮ ਤੋਂ ਬੀਬੀ ਕੁਲਵੰਤ ਕੌਰ ਅਤੇ ਜੋਨ ਕੁਰੜ ਤੋਂ ਬੀਬੀ ਜਸਵਿੰਦਰ ਕੌਰ ਦੀ ਜਿੱਤ ਨਾਲ ਆਪਣੀ ਸਿਆਸੀ ਮੌਜੂਦਗੀ ਦਰਸਾਈ। ਜੋਨ ਗਹਿਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆ ਅਤੇ  ਜੋਨ ਧਨੇਰ ਤੋਂ ਕੁਲਵੰਤ ਸਿੰਘ ਧਨੇਰ, ਜੋਨ ਭੋਤਨਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਦੀਪ ਕੌਰ, ਜੋਨ ਟੱਲੇਵਾਲ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੇ  ਜਿੱਤ ਹਾਸਲ ਕੀਤੀ। ਜੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਵੀ ਜੇਤੂ ਰਹੇ। ਇਸ ਤੋਂ ਇਲਾਵਾ, ਬਲਾਕ ਸੰਮਤੀ ਦੇ ਜੋਨ ਮਹਿਲ ਕਲਾਂ ਤੋਂ ਰਛਪਾਲ ਸਿੰਘ ਬੱਟੀ ਪਹਿਲਾਂ ਹੀ ਬਿਨਾਂ ਮੁਕਾਬਲੇ ਸਰਬਸੰਮਤੀ ਨਾਲ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਨਤੀਜਿਆਂ ਨਾਲ ਸਾਫ਼ ਹੈ ਕਿ ਬਲਾਕ ਮਹਿਲ ਕਲਾਂ ਦੇ ਵੋਟਰਾਂ ਨੇ ਪਾਰਟੀਬੰਦੀ ਤੋਂ ਉੱਪਰ ਉਠ ਕੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਅਤੇ ਸਥਾਨਕ ਮੁੱਦਿਆਂ ਦੇ ਆਧਾਰ ‘ਤੇ ਆਪਣਾ ਫੈਸਲਾ ਸੁਣਾਇਆ ਹੈ।ਇਸ ਮੌਕੇ ਬਲਾਕ ਸੰਮਤੀ ਦੇ ਜੋਨ ਮੂੰਮ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕੁਲਵੰਤ ਕੌਰ  ਜੋਨ ਚੀਮਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਨੂੰ ਹਰਾ ਕੇ ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਦੇਵ ਸਿੰਘ ਗਾਗੇਵਾਲ,ਸਰਕਲ ਟੱਲੇਵਾਲ ਦੇ ਪ੍ਰਧਾਨ ਸਿੰਘ ਕਾਕਾ ਬਲਰਾਜ ਸਿੰਘ ਕਾਕਾ, ਸਾਬਕਾ ਚੇਅਰਮੈਨ ਲਛਮਣ ਸਿੰਘ ਮੂੰਮ ਦੀ ਸਮੇਤ ਉਹਨਾਂ ਦੇ ਸਮਰਥਕਾਂ ਜੇਤੂ ਰਹੀ ਬੀਬੀ ਬੀਬੀ ਕੁਲਵੰਤ ਕੌਰ ਨੂ ਵਧਾਈ ਦਿੰਦਿਆਂ ਉਨਾਂ ਦਾ ਭਰਵਾ ਸਵਾਗਤ ਕੀਤਾ ਗਿਆ।


author

Anmol Tagra

Content Editor

Related News