ਤਾਰਾਂ ਢਿੱਲੀਆਂ ਹੋਣ ਦੇ ਰੋਸ ਵਜੋਂ ਦੁਕਾਨਦਾਰਾਂ ਕੀਤੀ ਨਾਅਰੇਬਾਜ਼ੀ
Tuesday, Jan 29, 2019 - 10:11 AM (IST)
ਸੰਗਰੂਰ (ਅੱਤਰੀ)-ਖਾਨ ਹਸਪਤਾਲ ਰੋਡ ’ਤੇ ਸਥਿਤ ਦੁਕਾਨਦਾਰਾਂ ਨੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਰਕੇ ਪਾਵਰਕਾਮ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ®‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸੂਰਜਭਾਨ, ਜਸਵਿੰਦਰ ਸਿੰਘ ਬਿਰਦੀ, ਰਾਮ ਸਿੰਘ ਨੇ ਦੱਸਿਆ ਕਿ ਇਸ ਰੋਡ ਤੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਹਮੇਸ਼ਾ ਕਿਸੇ ਭਿਆਨਕ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਦਿਨਾਂ ’ਚ ਤਾਂ ਇਨ੍ਹਾਂ ਢਿੱਲੀਆਂ ਤਾਰਾਂ ਕਾਰਨ ਆਲੇ-ਦੁਆਲੇ ਦੁਕਾਨਾਂ ਦੀਆਂ ਕੰਧਾਂ ’ਚ ਵੀ ਕਰੰਟ ਆਉਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਡ਼ਕ ’ਤੇ ਦੋ ਬੈਂਕਾਂ, ਦੋ ਹਸਪਤਾਲ ਅਤੇ ਸੀ. ਡੀ. ਪੀ. ਓ. ਦਾ ਦਫਤਰ ਹੋਣ ਕਾਰਨ ਇਥੇ ਬਹੁਤ ਆਵਾਜਾਈ ਰਹਿੰਦੀ ਹੈ। ਇਸ ਰਸਤੇ ਤੋਂ ਲੰਘਣ ਵਾਲੇ ਟਰੱਕ ਆਦਿ ਵਾਹਨ ਅਕਸਰ ਇਨ੍ਹਾਂ ਢਿੱਲੀਆਂ ਤਾਰਾਂ ਵਿਚ ਫਸ ਜਾਂਦੇ ਹਨ, ਜੋ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਉਕਤ ਵਿਭਾਗ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਸਮੂਹ ਦੁਕਾਨਦਾਰਾਂ ਨੇ ਇਸ ਰੋਡ ’ਤੇ ਨਵੇਂ ਪੋਲ ਲਗਾ ਕੇ ਨਵੀਆਂ ਤਾਰਾਂ ਪਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ੇਰ ਸਿੰਘ, ਸੁਖਜੀਤ ਸਿੰਘ, ਰਾਜ ਸਿੰਘ, ਡਾ. ਸੋਨੀ, ਗੁਰਪ੍ਰੀਤ ਸਿੰਘ ਮੰਗਾ, ਕੁਲਵਿੰਦਰ ਸਿੰਘ, ਜੱਸੀ ਆਦਿ ਹਾਜ਼ਰ ਸਨ। ਕੀ ਕਹਿਣੈ ਐੱਸ. ਡੀ. ਓ. ਦਾ ਇਸ ਸਬੰਧੀ ਜਦੋਂ ਐੱਸ. ਡੀ. ਓ. ਪਾਵਰਕਾਮ ਭਵਾਨੀਗਡ਼੍ਹ ਰਵੀ ਚੌਹਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਇਸ ਸਮੱਸਿਆ ਦਾ ਹੱਲ ਕਰਵਾ ਦੇਣਗੇ।
