ਧਰਮਕੋਟ ਹਲਕੇ ਦੇ ਨੌਜਵਾਨ ਨੇ ਕੈਨੇਡਾ 'ਚ ਰਚਿਆ ਇਤਿਹਾਸ, ਸੱਤਵੀਂ ਵਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

Saturday, Jan 08, 2022 - 03:18 PM (IST)

ਧਰਮਕੋਟ (ਸਤੀਸ਼) : ਪੰਜਾਬੀਆਂ ਨੇ ਆਪਣੇ ਦੇਸ਼ ’ਚ ਵੱਖ-ਵੱਖ ਖੇਡਾਂ ’ਚ ਵੱਡੇ ਪੱਧਰ ’ਤੇ ਮੱਲਾਂ ਮਾਰੀਆਂ ਹਨ, ਉੱਥੇ ਹੀ ਵਿਦੇਸ਼ ਦੀ ਧਰਤੀ ’ਤੇ ਵੀ ਪੰਜਾਬੀ ਨੌਜਵਾਨਾਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਵਿਦੇਸ਼ੀ ਧਰਤੀ ਦੇ ਲੋਕ ਵੀ ਪੰਜਾਬੀਆਂ ਦੇ ਕਾਇਲ ਹੋਏ ਹਨ। ਧਰਮਕੋਟ ਹਲਕੇ ਦੇ ਲਾਗਲੇ ਪਿੰਡ ਬੱਡੂਵਾਲ ਦਾ ਨੌਜਵਾਨ ਸੰਦੀਪ ਸਿੰਘ ਕੈਲਾ ਜੋ ਉਂਗਲੀ ਅਤੇ ਵਾਲ ਕਮਾਉਣ ਦੇ ਵੱਖ-ਵੱਖ ਕੀਰਤੀਮਾਨ ਸਥਾਪਤ ਕਰ ਕੇ ਪਹਿਲਾਂ ਹੀ 6 ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਦਰਜ ਕਰ ਚੁੱਕਾ ਹੈ,  ਉਥੇ ਹੀ ਉਸ ਨੇ ਇਕ ਹੋਰ ਨਵਾਂ ਕੀਰਤੀਮਾਨ ਸਥਾਪਤ ਕਰਕੇ ਇਕ ਹੋਰ ਗਿਨੀਜ਼ ਵਰਲਡ ਰਿਕਾਰਡ ਪ੍ਰਾਪਤ ਕਰ ਲਿਆ ਹੈ। ਸੰਦੀਪ ਸਿੰਘ ਕੈਲਾ ਦਾ ਸੱਤਵਾਂ ਗਿਨੀਜ਼ ਵਰਲਡ ਰਿਕਾਰਡ ਦਰਜ ਹੋ ਗਿਆ ਹੈ। ਉਸਨੇ ਇਹ ਰਿਕਾਰਡ ਆਪਣੇ ਹੱਥ ਦੀ ਇੱਕ ਉਂਗਲ ਉੱਪਰ ਰਗਬੀ ਬਾਲ ਨੂੰ ਸਭ ਤੋਂ ਲੰਮਾ ਸਮਾਂ ਘੁੰਮਾਉਣ ਦਾ ਬਣਾਇਆ ਹੈ। ਸੰਦੀਪ ਨੇ ਇਹ ਰਿਕਾਰਡ 23:21 ਸੈਕਿੰਡ ਦਾ ਕੇਨੈਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੇ ਰੋਟਰੀ ਸਟੇਡੀਅਮ (ਐਕਸਬੀਸ਼ਣ ਪਾਰਕ) ’ਚ ਕੀਤਾ।

ਇਹ ਵੀ ਪੜ੍ਹੋ : PM ਦੀ ਜਾਨ ਖਤਰੇ ’ਚ ਪਾਉਣ ਦੀ ਸਾਜ਼ਿਸ਼ ਦਿੱਲੀ ’ਚ ਰਚੀ ਗਈ, ਰਾਹੁਲ ਤੇ ਸੋਨੀਆ ਚੁੱਪ ਕਿਉਂ? : ਅਸ਼ਵਨੀ ਸ਼ਰਮਾ

PunjabKesari

ਸੰਦੀਪ ਤੋਂ ਪਹਿਲਾਂ ਇਹ ਰਿਕਾਰਡ ਕਿਸੇ ਦੇ ਨਾਂ ’ਤੇ ਦਰਜ ਨਹੀਂ ਸੀ। ਰਿਕਾਰਡ ਦਰਜ ਹੋਣ ਤੇ ਬਾਅਦ ਸੰਦੀਪ ਨੇ ਗਿਨੀਜ਼ ਵਰਲਡ ਰਿਕਾਰਡ ਦੇ ਲੰਡਨ ਸਥਿਤ ਦਫ਼ਤਰ ਤੋਂ ਇੱਕ ਸਰਟੀਫਿਕੇਟ ਹਾਸਿਲ ਕੀਤਾ ਅਤੇ ਜਿੱਥੇ ਉਸ ਨੇ ਆਪਣੇ ਦੇਸ਼ ਦਾ, ਆਪਣੇ ਸੂਬੇ ਦਾ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਵੀ ਨਾਂ ਰੌਸ਼ਨ ਕੀਤਾ ਹੈ। ਉਸਦਾ ਇਹ ਰਿਕਾਰਡ ਦਰਜ ਹੋਣ ਤੋਂ ਬਾਅਦ ਉਸਦੇ ਜੱਦੀ ਪਿੰਡ ਬੱਡੂਵਾਲ ’ਚ ਖੁਸ਼ੀ ਦੀ ਲਹਿਰ ਹੈ ਅਤੇ ਪਿੰਡ ਵਾਸੀ ਆਪਣੇ ਇਸ  ਹੋਣਹਾਰ ਸਪੂਤ ’ਤੇ ਮਾਣ ਕਰ ਰਹੇ ਹਨ। ਸੰਦੀਪ ਸਿੰਘ ਕੈਲਾ ਨੇ ਕਿਹਾ ਕਿ ਉਸਦਾ ਟੀਚਾ 10 ਗਿਨੀਜ਼ ਵਰਲਡ ਰਿਕਾਰਡ ਬਣਾਉਣ ਦਾ ਹੈ। 

ਇਹ ਵੀ ਪੜ੍ਹੋ : ਇਟਲੀ ਤੋਂ ਆਉਣ ਵਾਲੇ 100 ਤੋਂ ਵੱਧ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਵੱਡਾ ਸਵਾਲ!

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News