ਵਾਟਰ ਸਪਲਾਈ ਘਰ ਮੂਨਕ ਖੁਰਦ ਨੂੰ ਦੂਜੀ ਵਾਰ ਚੋਰਾਂ ਨੇ ਬਣਾਇਆ ਨਿਸ਼ਾਨਾ

Thursday, Mar 05, 2026 - 09:21 AM (IST)

ਵਾਟਰ ਸਪਲਾਈ ਘਰ ਮੂਨਕ ਖੁਰਦ ਨੂੰ ਦੂਜੀ ਵਾਰ ਚੋਰਾਂ ਨੇ ਬਣਾਇਆ ਨਿਸ਼ਾਨਾ

ਟਾਂਡਾ ਉੜਮੁੜ (ਪਰਮਜੀਤ ਮੋਮੀ) : ਚੋਰਾਂ ਨੇ ਬੀਤੀ ਰਾਤ ਪਿੰਡ ਮੂਨਕ ਖੁਰਦ ਦੇ ਵਾਟਰ ਸਪਲਾਈ ਘਰ ਨੂੰ ਚੋਰੀ ਦਾ ਨਿਸ਼ਾਨਾ ਬਣਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਤੀਰਥ ਸਿੰਘ, ਸਰਪੰਚ ਮਨਪ੍ਰੀਤ ਕੌਰ, ਪੰਚ ਸਰਬਜੀਤ ਸਿੰਘ ਮੋਮੀ, ਸਮਾਜ ਸੇਵੀ ਸੁਰਜੀਤ ਸਿੰਘ ਕਾਲਾ ਅਤੇ ਪੰਪ ਆਪਰੇਟਰ ਨਰਿੰਦਰ ਗੋਪਾਲ ਨੇ ਦੱਸਿਆ ਕਿ ਹੋਰਾਂ ਨੇ ਵਾਟਰ ਸਪਲਾਈ ਕਰਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੁੰਦੇ ਹੋਏ ਫਲਾਈ ਪੰਪ ਅਤੇ ਮੋਟਰ ਦੀਆਂ ਤਾਰਾਂ ਚੋਰੀ ਕਰ ਲਈਆਂ।

ਇਸ ਮੌਕੇ ਉਕਤ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਵਾਟਰ ਸਪਲਾਈ ਕਰਨ ਨੂੰ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਚੋਰੀ  ਦੀ ਵਾਰਦਾਤ ਕਾਰਨ ਪਿੰਡ ਵਿੱਚ ਵਾਟਰ ਸਪਲਾਈ ਬੰਦ ਹੈ, ਜਿਸ ਨੂੰ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ। ਚੋਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਸ ਨੂੰ ਸੁਚਿਤ ਕੀਤਾ ਜਾ ਰਿਹਾ ਹੈ। 


author

Babita

Content Editor

Related News