ਕੈਨੇਡਾ ''ਚ ਜ਼ਿੰਦਗੀ ਲਈ ਪਲ-ਪਲ ਸੰਘਰਸ਼ ਕਰ ਰਿਹੈ ਪੰਜਾਬੀ, ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ

Wednesday, Jul 12, 2017 - 06:08 PM (IST)

ਓਨਟਾਰੀਓ— ਕੈਨੇਡਾ ਵਿਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨ ਨੂੰ ਲੋਕਾਂ ਦੀ ਮਦਦ ਦੀ ਲੋੜ ਹੈ। ਰਣਜੀਤ ਸਿੰਘ ਨਾਮੀ ਇਹ ਨੌਜਵਾਨ 23 ਮਈ, 2017 ਨੂੰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਟਰੱਕ ਡਰਾਈਵਰ ਰਣਜੀਤ ਹਾਦਸੇ ਵਾਲੇ ਦਿਨ ਟਰੱਕ ਵਿਚ ਸਾਮਾਨ ਲੋਡ ਕਰਕੇ  ਪਹਾੜੀ ਦੀ ਢਲਣ ਵੱਲ ਜਾ ਰਿਹਾ ਸੀ। ਰਸਤੇ ਵਿਚ ਉਸ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਸਾਹਮਣੇ ਆਉਂਦੇ ਵਾਹਨਾਂ ਨਾਲ ਟਕਰਾਉਣ ਤੋਂ ਬਚਣ ਲਈ ਉਹ ਪਹਾੜੀ ਦੇ ਹੇਠਾਂ ਵੱਲ ਡਿੱਗ ਗਿਆ। ਹਾਦਸੇ ਵਿਚ ਰਣਜੀਤ ਬਚ ਤਾਂ ਗਿਆ ਪਰ ਉਸ ਦੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਕਾਰਨ ਉਹ ਲਕਵੇ ਦਾ ਸ਼ਿਕਾਰ ਹੋ ਗਿਆ। ਉਸ ਦਾ ਖੱਬਾ ਮੋਢਾ ਅਤੇ ਪਸਲੀਆਂ ਟੁੱਟ ਗਈਆਂ। 
ਰਣਜੀਤ ਆਪਣੀ ਪਤਨੀ, ਦੋ ਬੱਚਿਆਂ ਅਤੇ ਮਾਤਾ-ਪਿਤਾ ਦਾ ਪਾਲਣ ਪੋਸ਼ਣ ਕਰਦਾ ਸੀ। ਇਸ ਸਮੇਂ ਰਣਜੀਤ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਅਸਮਰੱਥ ਹੈ। ਦੂਜੇ ਪਾਸੇ ਉਸ ਦੀ ਪਤਨੀ, ਰਣਜੀਤ ਦੀ ਮਾਤਾ ਜੋ ਕਿ ਕੈਂਸਰ ਦੀ ਮਰੀਜ਼ ਦੀ ਦੇਖਭਾਲ ਕਰ ਰਹੀ ਹੈ। ਰਣਜੀਤ ਦਾ ਪਰਿਵਾਰ ਕੈਨੇਡਾ ਵਿਚ ਇਕ ਬੇਸਮੈਂਟ ਵਿਚ ਕਿਰਾਏ ਵਿਚ ਰਹਿ ਰਿਹਾ ਹੈ। ਉੱਥੇ ਵ੍ਹੀਲਚੇਅਰ ਨਹੀਂ ਲਿਜਾਈ ਜਾ ਸਕਦੀ, ਜਿਸ ਕਰਕੇ ਵੀ ਰਣਜੀਤ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰ ਦੇ ਇਕ ਮਿੱਤਰ ਨੇ 'ਗੋ ਫੰਡ ਮੀ' ਪੇਜ 'ਤੇ ਜਾ ਕੇ ਰਣਜੀਤ ਦੀ ਮਦਦ ਲਈ ਗੁਹਾਰ ਲਗਾਈ ਹੈ ਤਾਂ ਜੋ ਫੰਡ ਇਕੱਠਾ ਕਰਕੇ ਪਰਿਵਾਰ ਨੂੰ ਵ੍ਹੀਲਚੇਅਰ ਦੀ ਪਹੁੰਚ ਵਾਲੇ ਘਰ ਵਿਚ ਸ਼ਿਫਟ ਕੀਤਾ ਜਾ ਸਕੇ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਸਕੇ। ਰਣਜੀਤ ਨੂੰ ਬਿਹਤਰ ਜ਼ਿੰਦਗੀ ਦੇਣ ਅਤੇ ਦੁੱਖ ਦੀ ਘੜੀ ਵਿਚ ਉਸ ਦੇ ਪਰਿਵਾਰ ਦੀ ਬਾਂਹ ਫੜਨ ਲਈ ਦਾਨੀ ਸੱਜਣਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਰਣਜੀਤ ਦੇ ਦੋਸਤ ਨੇ ਕਿਹਾ ਕਿ ਉਸ ਲਈ ਰਸਤਾ ਬਹੁਤ ਲੰਬਾ ਅਤੇ ਮੁਸ਼ਕਿਲਾਂ ਭਰਿਆ ਹੈ ਪਰ ਇਸ ਨੂੰ ਕੁਝ ਸੁਖਾਲਾਂ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਹਰ ਛੋਟੀ ਤੋਂ ਛੋਟੀ ਮਦਦ ਪ੍ਰਵਾਨ ਹੋਵੇਗੀ। ਜੇਕਰ ਤੁਸੀਂ ਵੀ ਰਣਜੀਤ ਦੇ ਪਰਿਵਾਰ ਦੀ ਬਾਂਹ ਫੜਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਲਿੰਕ 'ਤੇ ਜਾ ਕੇ ਬਣਦਾ-ਸਰਦਾ ਦਾਨ ਕਰ ਸਕਦੇ ਹੋ। 
https://www.gofundme.com/a-better-life-for-ranjit


Kulvinder Mahi

News Editor

Related News