ਪੁੱਤਾਂ ਵਾਂਗ ਪਾਲ਼ੀ ਧੀ ਭੇਜੀ ਕੈਨੇਡਾ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ

Tuesday, Sep 17, 2024 - 06:33 PM (IST)

ਪੁੱਤਾਂ ਵਾਂਗ ਪਾਲ਼ੀ ਧੀ ਭੇਜੀ ਕੈਨੇਡਾ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ

ਸੰਦੌੜ (ਜ਼ਹੂਰ/ਰਿੱਖੀ) : ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਮਾਣਕੀ ਦੀ ਇਕ 24 ਸਾਲਾ ਨੌਜਵਾਨ ਲੜਕੀ ਦੀ ਕੈਨੇਡਾ ਵਿਚ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਹੈ। ਪਿੰਡ ਮਾਣਕੀ ਨਿਵਾਸੀ ਮ੍ਰਿਤਕ ਲੜਕੀ ਅਨੂੰ ਮਾਲੜਾ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭੁੱਬਾਂ ਮਰਦਿਆਂ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਅਨੂੰ ਕਰੀਬ ਚਾਰ ਸਾਲ ਪਹਿਲਾਂ ਪੜ੍ਹਾਈ ਕਰਨ ਅਤੇ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ ਸੀ ਅਤੇ ਉਹ ਹੁਣ ਵਰਕ ਪਰਮਿਟ 'ਤੇ ਕੰਮ ਕਰ ਰਹੀ ਸੀ ਪਰ ਅੱਜ ਉਨ੍ਹਾਂ ਨੂੰ ਦੁਪਿਹਰ ਮੌਕੇ ਫੋਨ ਆਇਆ ਕਿ ਅਨੂੰ ਇਸ ਦੁਨੀਆਂ 'ਤੇ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਲੜਕਿਆਂ ਵਾਂਗ ਬਣ ਕੇ ਰਹਿਣ ਅਤੇ ਦਲੇਰ ਧੀ ਅਨੂੰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਪਰ ਲੰਘੇ ਦਿਨ ਹੀ ਉਸਦੀ ਮਾਂ ਨਾਲ ਫੋਨ 'ਤੇ ਗੱਲਬਾਤ ਹੋਈ ਅਤੇ ਉਹ ਬਿਲਕੁਲ ਠੀਕ ਸੀ।

ਇਹ ਵੀ ਪੜ੍ਹੋ : ਪੰਜਾਬ ਲਈ ਜਾਰੀ ਹੋਇਆ ਅਲਰਟ, ਵਧਾਈ ਗਈ ਚੌਕਸੀ

ਦੱਸਣਯੋਗ ਹੈ ਕਿ ਅਨੂੰ ਮਾਲੜਾ ਦੇ ਇਕ ਵੱਡੀ ਭੈਣ ਜੋ ਕਿ ਕੈਨੇਡਾ ਵਿਚ ਹੀ ਹੈ ਅਤੇ ਇੱਕ ਛੋਟਾ ਭਰਾ ਮਾਤਾ-ਪਿਤਾ ਕੋਲ ਰਹਿ ਰਿਹਾ ਹੈ। ਇਸ ਮੌਕੇ ਪਿੰਡ ਦੇ ਪਤਵੰਤੇ ਸੁਖਮਿੰਦਰ ਸਿੰਘ ਆੜ੍ਹਤੀਆ, ਸੁਖਦਰਸ਼ਨ ਸਿੰਘ ਰਾਣੂ ਨੇ ਕਿਹਾ ਕਿ ਇਹ ਪਰਿਵਾਰ ਮਿਹਨਤ ਕਰਨ ਵਾਲਾ ਪਰਿਵਾਰ ਹੈ ਅਤੇ ਲੜਕੀ ਦਾ ਪਿਤਾ ਬੋਰਾਂ ਦਾ ਸਮਾਨ ਵੇਚਣ ਵਾਲਾ ਛੋਟਾ ਦੁਕਾਨਦਾਰ ਹੈ, ਜਿਸਨੇ ਮਿਹਨਤ ਮਜਦੂਰੀ ਤੇ ਕਰਜ਼ਾ ਲੈ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦੀ ਤਰੱਕੀ ਲਈ ਯੋਗਦਾਨ ਪਾ ਸਕੇ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਉਨ੍ਹਾਂ ਸਰਕਾਰ ਅਤੇ ਮਦਦਗਾਰਾਂ ਤੋਂ ਅਪੀਲ ਕੀਤੀ ਕਿ ਨੋਵਾ ਸਕੋਪੀਆ ਕੈਨੇਡਾ ਵਿਖੇ ਅਨੂੰ ਦੀ ਮ੍ਰਿਤਕ ਦੇਹ ਪੰਜਾਬ ਦੀ ਮਾਂ ਮਿੱਟੀ ਨੂੰ ਉਡੀਕ ਰਹੀ ਹੈ ਅਤੇ ਪਰਿਵਾਰ ਦੀ ਵੀ ਇੱਛਾ ਹੈ ਕਿ ਅਨੂੰ ਦੀ ਮਿੱਟੀ ਉਸਦੇ ਪਿੰਡ ਮਾਣਕੀ ਪੰਜਾਬ ਦੀ ਮਿੱਟੀ ਵਿਚ ਮਿਲੇ, ਉਨ੍ਹਾਂ ਕਿਹਾ ਕਿ ਪਰਿਵਾਰ ਸਮਰੱਥ ਨਹੀਂ ਹੈ ਕਿ ਉਹ ਅਨੂੰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਖਰਚਾ ਕਰ ਸਕੇ। ਅਜਿਹੇ ਵਿਚ ਸੂਬਾ ਸਰਕਾਰ ਆਪਣਾ ਫਰਜ਼ ਅਦਾ ਕਰੇ ਤਾਂ ਜੋ ਮਾਪੇ ਤੇ ਪਿੰਡ ਵਾਸੀ ਮ੍ਰਿਤਕ ਅਨੂੰ ਮਾਲੜਾ ਨੂੰ ਅੰਤਿਮ ਵਿਦਾਇਗੀ ਦੇ ਕੇ ਉਸਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਨਿਭਾਅ ਸਕਣ। 

ਇਹ ਵੀ ਪੜ੍ਹੋ : ਜਲੰਧਰ ਨੇੜਿਓਂ ਅਗਵਾ ਕੀਤੇ ਐੱਨ. ਆਰ. ਆਈ. ਦਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News