ਸੋਢਲ ਮੇਲੇ ''ਚ ਨਿਗਮ ਦੀ ਅਪੀਲ ਦਾ ਦਿਸਿਆ ਅਸਰ, ਲੰਗਰ ਸੰਸਥਾਵਾਂ ਪੱਤਲ ਤੇ ਡੂਨੇ ਦੀ ਕਰ ਰਹੇ ਵਰਤੋਂ

Monday, Sep 16, 2024 - 05:18 PM (IST)

ਜਲੰਧਰ (ਖੁਰਾਣਾ)- ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਪੰਜਾਬ ਸਰਕਾਰ ਤੋਂ ਪ੍ਰਾਪਤ ਨਿਰਦੇਸ਼ਾਂ ਤੋਂ ਬਾਅਦ ਇਸ ਵਾਰ ਲੱਗਣ ਜਾ ਰਹੇ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਰੱਖਣ ਦੀ ਜੋ ਮੁਹਿੰਮ ਛੇੜੀ ਹੋਈ ਹੈ, ਉਸ ’ਚ ਜਲੰਧਰ ਨਗਰ ਨਿਗਮ ਦੇ ਜ਼ਿਆਦਾਤਰ ਅਧਿਕਾਰੀ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਨਗਰ ਨਿਗਮ ਦੀਆਂ ਅਪੀਲਾਂ ਦਾ ਆਮ ਲੋਕਾਂ ਅਤੇ ਲੰਗਰ ਸੰਸਥਾਵਾਂ ’ਤੇ ਅਸਰ ਹੁੰਦਾ ਵੀ ਦਿੱਸ ਰਿਹਾ ਹੈ।

ਭਾਵੇਂ ਅਧਿਕਾਰਕ ਤੌਰ ’ਤੇ ਬਾਬਾ ਸੋਢਲ ਦਾ ਮੇਲਾ ਮੰਗਲਵਾਰ 17 ਸਤੰਬਰ ਨੂੰ ਹੈ ਪਰ ਬੀਤੇ ਦਿਨ ਐਤਵਾਰ ਹੋਣ ਕਾਰਨ ਮੇਲਾ ਖੇਤਰ ’ਚ ਖ਼ੂਬ ਚਹਿਲ-ਪਹਿਲ ਰਹੀ ਤੇ ਲੱਖਾਂ ਸ਼ਰਧਾਲੂਆਂ ਨੇ ਬਾਬਾ ਸੋਢਲ ਦੇ ਦਰਸ਼ਨ ਕਰ ਵੀ ਲਏ। ਇਸ ਦੌਰਾਨ ਅਣਗਿਣਤ ਸੰਸਥਾਵਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਾਏ ਗਏ ਪਰ ਜ਼ਿਆਦਾਤਰ ਸੰਸਥਾਵਾਂ ਨੇ ਇਸ ਵਾਰ ਲੰਗਰਾਂ ਦੀ ਤਿਆਰੀ ਲਈ ਪੱਤਲ ਅਤੇ ਡੂਨੇ ਆਦਿ ਦੀ ਵਰਤੋਂ ਕੀਤੀ। ਇਸ ਤਰ੍ਹਾਂ ਨਿਗਮ ਦੀ ਅਪੀਲ ਦੇ ਮੱਦੇਨਜ਼ਰ ਡਿਸਪੋਜ਼ੇਬਲ ਤੇ ਪਾਬੰਦੀਸ਼ੁਦਾ ਪਲਾਸਟਿਕ ਦੀ ਕ੍ਰਾਕਰੀ ਦੀ ਵਰਤੋਂ ਘਟ ਹੁੰਦੀ ਦਿੱਸ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਸਕੂਲ ਬੱਸ ਦੀ ਸਵਿੱਫਟ ਕਾਰ ਨਾਲ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ

PunjabKesari

ਨਗਰ ਨਿਗਮ ਦੇ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਣ ਸ਼ਰਮਾ, ਅਸਿ. ਹੈਲਥ ਆਫਿਸਰ ਡਾ. ਸੁਮਿਤਾ ਅਬਰੋਲ ਅਤੇ ਸੈਨੇਟਰੀ ਇੰਸ. ਮੋਨਿਕਾ ਸੇਖੜੀ ਨੇ ਅਜਿਹੀਆਂ ਲੰਗਰ ਸੰਸਥਾਵਾਂ ਦੇ ਕੋਲ ਜਾ ਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ, ਜੋ ਥਰਮੋਕੋਲ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਕੇ ਕਾਗਜ਼ ਅਤੇ ਪੱਤਲ ਡੂਨੇ ਨਾਲ ਬਣੀ ਕ੍ਰਾਕਰੀ ਦੀ ਵਰਤੋਂ ਕਰ ਰਹੀ ਹੈ। ਦੂਜੇ ਪਾਸੇ ਨਿਗਮ ਦੀ ਤਹਿ-ਬਾਜ਼ਾਰੀ ਦੀ ਟੀਮ ਨੇ ਅੱਜ ਵੱਖ-ਵੱਖ ਦੁਕਾਨਦਾਰਾਂ ਤੋਂ 50 ਕਿਲੋ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕੀਤੇ। ਇਹ ਕਾਰਵਾਈ ਸੁਪਰੀਟੈਂਡੈਂਟ ਅਸ਼ਵਨੀ ਗਿੱਲ ਦੀ ਅਗਵਾਈ ’ਚ ਕੀਤੀ ਗਈ।

ਨਿਗਮ ਦੇ ਸਟਾਲ ਤੋਂ ਵੇਚੇ ਜਾ ਚੁੱਕੇ ਹਨ 40-50 ਹਜ਼ਾਰ ਪੱਤਲ ਤੇ ਡੂਨੇ
ਪਾਬੰਦੀਸ਼ੁਦਾ ਪਲਾਸਟਿਕ ਤੇ ਥਰਮੋਕੋਲ ਨਾਲ ਬਣੀ ਡਿਸਪੋਜ਼ੇਬਲ ਆਈਟਮਾਂ ਦਾ ਬਦਲ ਵੀ ਨਗਰ ਨਿਗਮ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਨਾਲ ਨਗਰ ਨਿਗਮ ਨੇ ਜੋ ਸੈਲਫ ਹੈਲਪ ਗਰੁੱਪ ਬਣਾਇਆ ਹੋਇਆ ਹੈ, ਉਸ ਦਾ ਇਕ ਸਟਾਲ ਮੰਦਰ ਦੇ ਠੀਕ ਸਾਹਮਣੇ ਲਾਇਆ ਗਿਆ ਹੈ, ਜਿੱਥੇ ਕੱਪੜੇ ਨਾਲ ਬਣੇ ਥੈਲੇ, ਕਾਗਜ਼ ਦੇ ਲਿਫਾਫੇ ਤੇ ਪੱਤਲ-ਡੂਨੇ ਮੁਹੱਈਆ ਹਨ। ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਨੇ ਦੱਸਿਆ ਕਿ ਹੁਣ ਤਕ 40-50 ਹਜ਼ਾਰ ਪੱਤਲ ਤੇ ਡੂਨੇ ਵੇਚੇ ਜਾ ਚੁੱਕੇ ਹਨ ਅਤੇ ਕਾਫ਼ੀ ਗਿਣਤੀ ’ਚ ਆਰਡਰ ਉਨ੍ਹਾਂ ਦੇ ਕੋਲ ਵੀ ਹਨ।

ਇਹ ਵੀ ਪੜ੍ਹੋ- ਪੇਠਾ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੰਜਾਬ ਦੇ ਮਸ਼ਹੂਰ ਹਲਵਾਈਆਂ ਦਾ ਵੀਡੀਓ 'ਚ ਵੇਖ ਲਵੋ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News