ਕੂੜਾ ਚੁੱਕਣ ਦੀ ਆੜ ''ਚ ਆਈਆਂ ਔਰਤਾਂ ਕਰ ਗਈਆਂ ਵੱਡਾ ਕਾਂਡ, ਲੋਹੇ ਦੀ ਫੈਕਟਰੀ ''ਤੇ ਕਰ ਗਈਆਂ ਹੱਥ ਸਾਫ਼
Monday, Sep 16, 2024 - 05:25 AM (IST)
ਲੁਧਿਆਣਾ (ਗੌਤਮ) : ਗਿੱਲ ਰੋਡ ’ਤੇ ਸਥਿਤ ਲੋਹੇ ਦੇ ਗੋਦਾਮ ’ਚੋਂ ਨਟ ਬੋਲਟ ਦੀਆਂ ਬੋਰੀਆਂ ਚੋਰੀ ਕਰਨ ਵਾਲੀਆਂ 4 ਔਰਤਾਂ ਨੂੰ ਮਿੱਲਰਗੰਜ ਪੁਲਸ ਨੇ ਕਾਬੂ ਕੀਤਾ, ਜਦਕਿ ਇਕ ਔਰਤ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇੰਸਪੈਕਟਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਹੋਰ ਘਟਨਾਵਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਇਨ੍ਹਾਂ ਔਰਤਾਂ ਨੇ ਮਹਿਮੂਦਪੁਰਾ ਸਥਿਤ ਇਕ ਫੈਕਟਰੀ ਦੇ ਗੋਦਾਮ ਦੇ ਤਾਲੇ ਤੋੜ ਕੇ 7 ਬੋਰੀਆਂ ਨੱਟ ਬੋਲਟ ਦੀਆਂ ਚੋਰੀ ਕਰ ਲਈਆਂ ਸਨ। ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਸੀ। ਫੁਟੇਜ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਔਰਤਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ ; ਮੁਲਤਵੀ ਹੋਇਆ ਨਾਮਦਾਨ ਪ੍ਰੋਗਰਾਮ
ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਹ ਔਰਤਾਂ ਦੁੱਗਰੀ ਰੋਡ ’ਤੇ ਸਥਿਤ ਢੋਕਾ ਕਾਲੋਨੀ ’ਚ ਰਹਿੰਦੀਆਂ ਹਨ। ਉਹ ਮੂਲ ਰੂਪ ਤੋਂ ਰਾਜਸਥਾਨ ਦੀ ਰਹਿਣ ਵਾਲੀਆਂ ਹਨ, ਜੋ ਕੂੜਾ ਇਕੱਠਾ ਕਰਨ ਦੀ ਆੜ ’ਚ ਚੋਰੀਆਂ ਕਰ ਰਹੀਆਂ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਔਰਤਾਂ ਨੇ ਦੱਸਿਆ ਕਿ ਉਹ ਪਹਿਲਾਂ ਦੁਕਾਨ ਜਾਂ ਗੋਦਾਮ ਬਾਰੇ ਰੇਕੀ ਕਰਦੀਆਂ ਹਨ ਅਤੇ ਫਿਰ ਮੌਕਾ ਪਾ ਕੇ ਉਹ ਵਾਰਦਾਤ ਕਰਦੀਆਂ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤਾਂ ਤੋਂ ਹੋਰ ਘਟਨਾਵਾਂ ਬਾਰੇ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e