ਪੰਜਾਬ 'ਚ ਨਵੇਂ ਭਰਤੀ ਨੌਜਵਾਨਾਂ ਨੇ ਸ਼ੁਰੂ ਕੀਤਾ ਓਹੀ ਕੰਮ, CM ਮਾਨ ਪਹਿਲਾਂ ਹੀ ਕਰ ਚੁੱਕੇ ਨੇ ਅਪੀਲ
Wednesday, Sep 18, 2024 - 10:56 AM (IST)
ਚੰਡੀਗੜ੍ਹ (ਅੰਕੁਰ) : ਪਿਛਲੇ ਦਿਨੀਂ ਸਿਹਤ ਵਿਭਾਗ ’ਚ ਨਵੇਂ ਭਰਤੀ ਹੋਏ ਨੌਜਵਾਨਾਂ ਵੱਲੋਂ ਬਦਲੀਆਂ ਲਈ ਸਿਫ਼ਾਰਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। 293 ਨੌਜਵਾਨਾਂ ਨੂੰ ਵਿਭਾਗ ’ਚ ਨੌਕਰੀ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਦਰਜਨਾਂ ਤੋਂ ਵੱਧ ਨੌਜਵਾਨਾਂ ਵੱਲੋਂ ਬਦਲੀਆਂ ਲਈ ਮੰਤਰੀਆਂ ਕੋਲ ਸਿਫ਼ਾਰਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਨੌਜਵਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਬਦਲੀ ਦੂਜੀ ਜਗ੍ਹਾ ਕੀਤੀ ਜਾਵੇ। ਇਸ ਦੇ ਉਲਟ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਰਪਾ ਕਰ ਕੇ ਮੇਰੇ ਕੋਲ ਬਦਲੀਆਂ ਲਈ ਸਿਫ਼ਾਰਸ਼ ਨਾ ਲੈ ਕੇ ਆਇਓ। ਇਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹੀ ਸੀ ਕਿ ਪਹਿਲਾਂ ਤੁਸੀਂ ਦਿਲ ਲਾ ਕੇ ਕੰਮ ਕਰਿਓ, ਬਦਲੀਆਂ ਲਈ ਸਿਫ਼ਾਰਸ਼ ਨਾ ਲੈ ਕੇ ਆਇਓ ਪਰ ਨੌਕਰੀ ਹਾਸਲ ਕਰਨ ਵਾਲਿਆਂ ਨੇ ਬਦਲੀ ਦੀਆਂ ਸਿਫ਼ਾਰਸ਼ਾਂ ਸ਼ੁਰੂ ਕਰ ਦਿਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
ਇਹ ਵੀ ਪਤਾ ਲੱਗਾ ਹੈ ਕਿ ਵੱਖ-ਵੱਖ ਵਿਭਾਗਾਂ ’ਚ ਨੌਕਰੀ ਹਾਸਲ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ। ਆਪਣੇ ਹਲਕੇ ਦੇ ਵਿਧਾਇਕ ਤੋਂ ਚਿੱਠੀ ਲਿਖਵਾ ਕੇ ਮੰਤਰੀ ਦੀ ਸਿਫ਼ਾਰਸ਼ ਨਾਲ ਬਦਲੀਆਂ ਦੀਆਂ ਚਿੱਠੀਆਂ ਆ ਰਹੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਦਿੱਤੀਆਂ ਨੌਕਰੀਆਂ ਜਿਨ੍ਹਾਂ ’ਚ ਨੌਜਵਾਨਾਂ ਨੇ ਹਾਲੇ ਮਹਿਕਮੇ ’ਚ ਨਿਯੁਕਤੀ ਹਾਸਲ ਨਹੀਂ ਕੀਤੀ, ਉਸ ਤੋਂ ਪਹਿਲਾ ਹੀ ਸਿਹਤ ਮੰਤਰੀ ਕੋਲ ਬਦਲੀ ਦੀ ਸਿਫ਼ਾਰਸ਼ ਆ ਗਈ ਸੀ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਪੜ੍ਹ ਕੇ ਟੈਸਟ ਪਾਸ ਕਰੋ, ਨੌਕਰੀਆਂ ਤੁਹਾਨੂੰ ਹੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ ਮਿਲਾ ਕੇ 45 ਹਜ਼ਾਰ ਦੇ ਕਰੀਬ ਨੌਕਰੀਆਂ ਮਿਲ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਯਕੀਨ ਤੇ ਪਿਆਰ ਹੈ, ਜਿਸ ਦੀ ਕੋਈ ਕੀਮਤ ਨਹੀਂ।
ਇਹ ਵੀ ਪੜ੍ਹੋ : ਲੋਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਇਆ Alert, ਜ਼ਰਾ ਬਚ ਕੇ
ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਜਿਵੇਂ ਤੁਹਾਨੂੰ ਬਿਨਾਂ ਪੈਸੇ ਤੇ ਰਿਸ਼ਵਤ ਤੋਂ ਕੁਰਸੀ ਤੱਕ ਭੇਜਿਆ ਹੈ, ਅੱਗਿਓਂ ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਹੈ। ਕੁਰਸੀ ਨੂੰ ਅੰਨਦਾਤਾ ਮੰਨ ਕੇ ਚੱਲਿਓ ਤੇ ਈਮਾਨਦਾਰੀ ਨਾਲ ਕੰਮ ਕਰਿਓ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕੰਮ ਕਰ ਕੇ ਦੇਖੋ, ਵੱਖਰਾ ਹੀ ਨਜ਼ਾਰਾ ਆਉਂਦਾ ਹੈ, ਜੇ ਕਿਸੇ ਦੇ ਕੰਮ ਆਵੋਗੇ ਤਾਂ ਲੋਕ ਤੁਹਾਨੂੰ ਅਸੀਸਾਂ ਹੀ ਦੇਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋਗੇ ਤੇ ਤੁਹਾਨੂੰ ਤਨਖ਼ਾਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੋ ਮਾਣ-ਸਨਮਾਨ ਮਿਲਣਾ ਚਾਹੀਦਾ ਹੈ, ਉਹ ਤੁਹਾਨੂੰ ਜ਼ਰੂਰ ਮਿਲੇਗਾ, ਬਸ ਈਮਾਨਦਾਰੀ ਨਾਲ ਕੰਮ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8