ਕੈਨੇਡਾ ਭੇਜਣ ’ਤੇ 10 ਲੱਖ ਰੁਪਏ ਤੇ 10 ਤੋਲੇ ਸੋਨੇ ਦੀ ਠੱਗੀ, 3 ਖ਼ਿਲਾਫ਼ ਮਾਮਲਾ ਦਰਜ

Thursday, Sep 19, 2024 - 12:18 PM (IST)

ਕੈਨੇਡਾ ਭੇਜਣ ’ਤੇ 10 ਲੱਖ ਰੁਪਏ ਤੇ 10 ਤੋਲੇ ਸੋਨੇ ਦੀ ਠੱਗੀ, 3 ਖ਼ਿਲਾਫ਼ ਮਾਮਲਾ ਦਰਜ

ਜਲਾਲਾਬਾਦ (ਬਜਾਜ) : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਇਕ ਕੁੜੀ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 10 ਲੱਖ ਰੁਪਏ ਅਤੇ 10 ਤੋਲੇ ਸੋਨੇ ਦੀ ਠੱਗੀ ਮਾਰਨ ਦੇ ਦੋਸ਼ ’ਚ 3 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸ਼ਨਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਮਸਤੂਵਾਲਾ ਹਾਲ ਜਲਾਲਾਬਾਦ ਨੇ ਇਕ ਦਰਖ਼ਾਸਤ 15-7-2024 ਨੂੰ ਦਿੱਤੀ ਸੀ।

ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮੁਖਤਿਆਰ ਸਿੰਘ ਵਗੈਰਾ ਵੱਲੋਂ ਆਪਣੀ ਧੀ ਨਵਲੀਨ ਕੌਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ’ਤੇ ਉਸ ਪਾਸੋਂ 10 ਲੱਖ ਰੁਪਏ ਅਤੇ 10 ਤੋਲੇ ਸੋਨੇ ਦੀ ਠੱਗੀ ਮਾਰੀ ਗਈ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਮੁੱਦਈ ਜਸ਼ਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਨਵਲੀਨ ਕੌਰ ਪੁੱਤਰੀ ਮੁਖਤਿਆਰ ਸਿੰਘ, ਮੁਖਤਿਆਰ ਸਿੰਘ ਪੁੱਤਰ ਗਿਆਨ ਸਿੰਘ ਅਤੇ ਜਗਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਜੰਡਵਾਲਾ ਮੀਰਾ ਸਾਂਗਲਾ (ਫਾਜ਼ਿਲਕਾ) ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News