ਕੈਨੇਡਾ ਤੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ

Saturday, Sep 28, 2024 - 06:36 PM (IST)

ਕੈਨੇਡਾ ਤੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ

ਸਾਦਿਕ (ਪਰਮਜੀਤ)- ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕਸਬਾ ਸਾਦਿਕ ਦੇ ਇਕ ਨੌਜਵਾਨ ਜੋ ਕੈਨੇਡਾ ਵਿਖੇ ਸਿਟੀਜ਼ਨ ਸੀ ਅਤੇ ਕੁਝ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਮਿਲਣ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਾਦਿਕ ਦੇ ਆੜ੍ਹਤੀ ਪਵਨ ਬਜਾਜ ਦੇ ਬੇਟੇ ਅਤੇ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦੇ ਪ੍ਰਿੰਸੀਪੀਲ ਸੰਜੀਵ ਬਜਾਜ ਦਾ ਭਤੀਜਾ ਵਿਸ਼ਾਲ ਕੁਮਾਰ ਬਜਾਜ ਲਗਭਗ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਕੈਨੇਡਾ ਦਾ ਸਿਟੀਜ਼ਨ ਸੀ।

ਸੰਜੀਵ ਬਜਾਜ ਨੇ ਭਰੇ ਮਨ ਨਾਲ ਦੱਸਿਆ ਕਿ ਵਿਸ਼ਾਲ ਦੇ ਮਾਲਕ ਨੇ 15 ਸਤੰਬਰ 2024 ਨੂੰ ਸਰੀ ਆਰ. ਸੀ. ਐੱਮ. ਪੀ. ਨੂੰ ਵੈਨਕੂਵਰ ਵਿੱਚ ਕੰਮ ਲਈ ਪੇਸ਼ ਹੋਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਪੁਲਸ ਨੂੰ ਸੁਚੇਤ ਕੀਤਾ ਸੀ। ਵਿਸ਼ਾਲ ਨੂੰ ਆਖਰੀ ਵਾਰ 13 ਸਤੰਬਰ ਨੂੰ ਰਾਤ 8.41 ਵਜੇ ਦੇ ਕਰੀਬ ਸਰੀ ਵਿੱਚ 114 ਐਵੇਨਿਊ ਦੇ 142 ਬਲਾਕ ਵਿੱਚ ਆਪਣੀ ਰਿਹਾਇਸ਼ ਛੱਡਦਿਆਂ ਵੇਖਿਆ ਗਿਆ ਸੀ। ਹੁਣ ਲਾਪਤਾ 27 ਸਾਲਾ ਵਿਸ਼ਾਲ ਬਜਾਜ ਦੀ ਲਾਸ਼ ਡੈਲਟਾ ਤੋਂ ਮਿਲੀ ਹੈ। 

PunjabKesari

ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਫਸਾ ਸਰਕਾਰੀ ਮਹਿਲਾ ਮੁਲਾਜ਼ਮ ਦੀ ਰੋਲਦਾ ਰਿਹਾ ਪੱਤ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ

ਇਹ ਮੰਨਿਆ ਜਾਂਦਾ ਹੈ ਕਿ ਉਸ ਨੇ ਅਲੈਕਸ ਫਰੇਜ਼ਰ ਬ੍ਰਿਜ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। 15 ਸਤੰਬਰ ਨੂੰ ਪੁਲਸ ਨੂੰ ਰਿਪੋਰਟ ਮਿਲੀ ਸੀ ਕਿ 27 ਸਾਲਾ ਵਿਸ਼ਾਲ ਬਜਾਜ ਵੈਨਕੂਵਰ ਵਿੱਚ ਆਪਣੀ ਨੌਕਰੀ ਵਾਲੀ ਥਾਂ 'ਤੇ ਨਹੀਂ ਪਹੁੰਚਿਆ ਹੈ। ਉਸੇ ਦਿਨ ਪਹਿਲਾਂ ਉਸ ਦਾ ਬੈਗਪੈਕ ਅਲੈਕਸ ਫਰੇਜ਼ਰ ਬ੍ਰਿਜ 'ਤੇ ਪੈਦਲ ਚੱਲਣ ਵਾਲੇ ਰਸਤੇ ਨੇੜੇ ਮਿਲਿਆ ਸੀ। ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਕਰਦਿਆਂ ਕੈਨੇਡਾ ਦੇ ਪੁਲਸ ਨੇ ਸਾਦਿਕ ਰਹਿੰਦੇ ਮ੍ਰਿਤਕ ਦੇ ਮਾਪੇ ਜੰਡ ਸਾਹਿਬ ਦੇ ਆੜ੍ਹਤੀ ਪਵਨ ਬਜਾਜ ਨੂੰ ਸੂਚਿਤ ਕੀਤਾ ਸੀ। ਇਹ ਮੰਦਭਾਗੀ ਖ਼ਬਰ ਸੁਨਣ ਤੋਂ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਹੁਣ ਪਰਿਵਾਰ ਵਿਸ਼ਾਲ ਬਜਾਜ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨਸ਼ੀਲ ਹੈ।

ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਸਹਿਮੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News