ਰੇਲਵੇ ਮਹਿਕਮੇ ਦੇ ਇੰਸਪੈਕਟਰ ਦਾ 19 ਸਾਲਾ ਪੁੱਤ ਭੇਤਭਰੀ ਹਾਲਤ 'ਚ ਲਾਪਤਾ,10 ਲੱਖ ਰੁਪਏ ਵੀ ਗ਼ਾਇਬ

Tuesday, Nov 24, 2020 - 10:36 AM (IST)

ਰੇਲਵੇ ਮਹਿਕਮੇ ਦੇ ਇੰਸਪੈਕਟਰ ਦਾ 19 ਸਾਲਾ ਪੁੱਤ ਭੇਤਭਰੀ ਹਾਲਤ 'ਚ ਲਾਪਤਾ,10 ਲੱਖ ਰੁਪਏ ਵੀ ਗ਼ਾਇਬ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਰੇਲਵੇ ਵਿਭਾਗ ਦੇ ਚੀਫ਼ ਲੋਕੋ ਇੰਸਪੈਕਟਰ ਪ੍ਰੇਮਪਾਲ ਮਾਲਕ ਦਾ ਕਰੀਬ 19 ਸਾਲਾ ਪੁੱਤਰ ਜੋ ਆਰ.ਐੱਸ.ਡੀ. ਕਾਲਜ 'ਚ ਬੀ.ਐੱਸ.ਸੀ. ਸੈਕੇਂਡ ਈਅਰ ਦਾ ਵਿਦਿਆਰਥੀ ਹੈ। 15 ਨਵੰਬਰ ਸ਼ਾਮ ਕਰੀਬ 5 ਵਜੇ ਤੋਂ ਆਪਣੇ ਰਿਖੀ ਕਾਲੋਨੀ ਫ਼ਿਰੋਜ਼ਪੁਰ 'ਚ ਸਥਿਤ ਘਰ 'ਚ ਭੇਦਭਰੀ ਹਾਲਤ 'ਚ ਲਾਪਤਾ ਹੈ। ਪ੍ਰੇਮਪਾਲ ਮਾਲਕ ਨੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੂੰ ਇਕ ਲਿਖ਼ਤੀ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਹਰਿਆਣਾ ਜੀ ਇਕ ਕੁੜੀ ਲਵੀਸ਼ਿਕਾ ਇੰਸਟਾਗ੍ਰਾਮ ਦੇ ਰਾਹੀਂ ਉਨ੍ਹਾਂ ਦੇ ਪੁੱਤਰ ਅੰਸ਼ ਦੇ ਸਪੰਰਕ 'ਚ ਸੀ ਅਤੇ 15 ਨਵੰਬਰ ਨੂੰ ਜਦੋਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਘਰ 'ਚ ਨਹੀਂ ਸੀ, ਤਾਂ ਉਨ੍ਹਾਂ ਦਾ ਪੁੱਤਰ ਅੰਸ਼ ਘਰ 'ਚ ਇਕੱਲਾ ਸੀ ਅਤੇ ਜਦੋਂ ਉਨ੍ਹਾਂ ਨੇ ਸ਼ਾਮ ਕਰੀਬ 5 ਵਜੇ ਆ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਘਰ 'ਚੋਂ ਲਾਪਤਾ ਸੀ ਤੇ ਉਸ ਦਾ ਮੋਟਰਸਾਈਕਲ ਨੰਬਰ ਪੀ.ਬੀ. 05 ਯੂ-4691 ਅਤੇ ਕਰੀਬ ਸਾਢੇ 10 ਲੱਖ ਰੁਪਏ ਘਰ 'ਚੋਂ ਗਾਇਬ ਸਨ।

ਇਹ ਵੀ ਪੜ੍ਹੋਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ

ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਅੰਸ਼ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਥਾਣਾ ਸਦਰ ਫ਼ਿਰੋਜ਼ਪੁਰ ਦੇ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਦਾ ਮੁੱਦਈ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਲਵੀਸ਼ਿਕਾ ਨੇ ਅਤੇ ਲੋਕਾਂ ਦੇ ਨਾਲ ਮਿਲ ਕੇ ਉਨ੍ਹਾਂ ਦੇ ਪੁੱਤਰ ਅੰਸ਼ ਮਲਿਕ ਨੂੰ ਪੈਸਿਆਂ ਦੇ ਲਾਲਚ 'ਚ ਸਾਜਿਸ਼ ਦੇ ਤਹਿਤ ਜਾ ਤਾਂ ਬੰਦੀ ਬਣਾਇਆ ਹੋਇਆ ਹੈ ਅਤੇ ਉਸ ਦਾ ਨੁਕਸਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਦੇ ਕੁੜੀ ਲਵੀਸ਼ਿਕਾ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 347 ਅਤੇ 120-ਬੀ. ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅੰਸ਼ੂ ਮਲਿਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਲਵੀਸ਼ਿਕਾ ਦਾ ਪਤਾ ਲਗਾਉਣ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਰਿਵਾਰ ਗਿਆ ਸੀ ਰਿਸ਼ਤੇਦਾਰ ਦੇ ਸਸਕਾਰ 'ਤੇ, ਜਦ ਪਰਤੇ ਘਰ ਤਾਂ ਕੁੜੀ ਨੂੰ ਇਸ ਹਾਲ 'ਚ ਵੇਖ ਉੱਡੇ ਹੋਸ਼

ਇਹ ਵੀ ਪੜ੍ਹੋਫਿਰੋਜ਼ਪੁਰ 'ਚ ਕਾਂਗਰਸੀ ਆਗੂ 'ਤੇ ਰਾਡਾਂ ਤੇ ਕਿਰਪਾਨਾਂ ਨਾਲ ਹਮਲਾ


author

Shyna

Content Editor

Related News