ਰੇਲਵੇ ਯਾਤਰੀਆਂ ਲਈ ਵੱਡਾ ਤੋਹਫਾ: ਨਵੀਂ ਸਪੈਸ਼ਲ ਟ੍ਰੇਨ ਦਾ ਐਲਾਨ, ਜਾਣੋ ਕਿਹੜੇ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

Saturday, Feb 21, 2026 - 10:58 AM (IST)

ਰੇਲਵੇ ਯਾਤਰੀਆਂ ਲਈ ਵੱਡਾ ਤੋਹਫਾ: ਨਵੀਂ ਸਪੈਸ਼ਲ ਟ੍ਰੇਨ ਦਾ ਐਲਾਨ, ਜਾਣੋ ਕਿਹੜੇ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

ਅੰਮ੍ਰਿਤਸਰ (ਜਸ਼ਨ)- ਰੇਲ ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਵੱਲੋਂ ਅੰਮ੍ਰਿਤਸਰ-ਕਟਿਹਾਰ ਵਿਚਕਾਰ ਸਪੈਸ਼ਲ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਟ੍ਰੇਨ ਨੂੰ 04614/04613 ਨੰਬਰ ਅਲਾਟ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਟ੍ਰੇਨ ਨੰਬਰ 04614 ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 25 ਫ਼ਰਵਰੀ, 1 ਮਾਰਚ ਅਤੇ 5 ਮਾਰਚ (3 ਟ੍ਰਿਪ) ਨੂੰ ਚਲੇਗੀ। ਇਹ ਟ੍ਰੇਨ ਅੰਮ੍ਰਿਤਸਰ ਤੋਂ ਦੁਪਹਿਰ 2:15 ਵਜੇ ਰਵਾਨਾ ਹੋ ਕੇ ਲੱਗਭਗ 34 ਘੰਟਿਆਂ ਬਾਅਦ ਰਾਤ 1:00 ਵਜੇ ਕਟਿਹਾਰ ਰੇਲਵੇ ਸਟੇਸ਼ਨ ਪਹੁੰਚੇਗੀ।

ਇਹ ਵੀ ਪੜ੍ਹੋ- ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ ਹੋਸ਼

ਇਸੇ ਤਰ੍ਹਾਂ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਨੰਬਰ 04613 ਕਟਿਹਾਰ ਤੋਂ ਅੰਮ੍ਰਿਤਸਰ ਲਈ 27 ਫ਼ਰਵਰੀ, 3 ਮਾਰਚ ਅਤੇ 7 ਮਾਰਚ (3 ਟ੍ਰਿਪ) ਨੂੰ ਰਵਾਨਾ ਹੋਵੇਗੀ। ਇਹ ਟ੍ਰੇਨ ਕਟਿਹਾਰ ਤੋਂ ਸਵੇਰੇ 4 ਵਜੇ ਚੱਲ ਕੇ ਲੱਗਭਗ 34 ਘੰਟਿਆਂ ਬਾਅਦ ਦੁਪਹਿਰ 2:40 ਵਜੇ ਅੰਮ੍ਰਿਤਸਰ ਪਹੁੰਚੇਗੀ। ਮਾਰਗ ’ਚ ਇਹ ਸਪੈਸ਼ਲ ਟ੍ਰੇਨ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਅੰਬਾਲਾ ਛਾਵਨੀ, ਸਾਹਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੋਰੀ, ਬਛਵਾਰਾ, ਬਰੌਨੀ, ਖਗੜੀਆ, ਮਾਂਸੀ ਅਤੇ ਨਵਗਛੀਆ ਰੇਲਵੇ ਸਟੇਸ਼ਨਾਂ ’ਤੇ ਠਹਿਰੇਗੀ।

ਇਹ ਵੀ ਪੜ੍ਹੋ- ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਪੰਜਾਬ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News