ਭਲਕੇ ਖੁੱਲ੍ਹਣਗੇ ਪੰਜਾਬ ਭਰ ਦੇ ਸਕੂਲ, ਚਿੰਤਾ ''ਚ ਡੁੱਬੇ ਮਾਪੇ, ਉਠੀ ਛੁੱਟੀਆਂ ਵਧਾਉਣ ਦੀ ਮੰਗ

Tuesday, Jun 30, 2026 - 01:14 PM (IST)

ਭਲਕੇ ਖੁੱਲ੍ਹਣਗੇ ਪੰਜਾਬ ਭਰ ਦੇ ਸਕੂਲ, ਚਿੰਤਾ ''ਚ ਡੁੱਬੇ ਮਾਪੇ, ਉਠੀ ਛੁੱਟੀਆਂ ਵਧਾਉਣ ਦੀ ਮੰਗ

ਕੋਟਕਪੂਰਾ (ਨਰਿੰਦਰ) : ਸਕੂਲਾਂ ’ਚ ਹੋਈਆਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਲੱਗੀਆਂ ਹਨ ਅਤੇ ਆਉਣ ਵਾਲੀ ਇਕ ਜੁਲਾਈ ਨੂੰ ਪੰਜਾਬ ’ਚ ਸਕੂਲ ਲੱਗਣ ਜਾ ਰਹੇ ਹਨ, ਪ੍ਰੰਤੂ ਅਚਾਨਕ ਵਧੀ ਗਰਮੀ ਨੇ ਸਕੂਲੀ ਬੱਚਿਆਂ ਦੇ ਮਾਪਿਆਂ ਦੀਆਂ ਚਿੰਤਾਵਾਂ ’ਚ ਵਾਧਾ ਕਰ ਦਿੱਤਾ ਹੈ। ਕੁੱਝ ਦਿਨ ਪਹਿਲਾਂ ਆਲੇ-ਦੁਆਲੇ ਦੇ ਇਲਾਕਿਆਂ ’ਚ ਪਏ ਮੀਂਹ ਕਾਰਨ ਮੌਸਮ ’ਚ ਕੁੱਝ ਬਦਲਾਅ ਆਇਆ ਸੀ ਅਤੇ ਤਾਪਮਾਨ 36-37 ਡਿਗਰੀ ’ਤੇ ਪਹੁੰਚ ਗਿਆ ਸੀ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪ੍ਰੰਤੂ ਕੁੱਝ ਦਿਨਾਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਸਮੇਂ ਇਲਾਕੇ ’ਚ ਤਾਪਮਾਨ 43-44 ਡਿਗਰੀ ਤੋਂ ਵੀ ਉਪਰ ਮਹਿਸੂਸ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ 'ਚ ਵਾਧੇ ਬਾਰੇ ਵੱਡੀ ਅਪਡਟੇ, ਪੜ੍ਹੋ ਪੂਰੀ ਖਬਰ

ਭਾਰੀ ਗਰਮੀ ਦੌਰਾਨ ਚੱਲ ਰਹੀ ਹੀਟ ਵੇਵ (ਲੂ) ਨੇ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਲਗਾਤਾਰ ਵਧਦੀ ਗਰਮੀ ਕਾਰਨ ਸ਼ਹਿਰ ਦੇ ਬਾਜ਼ਾਰ ਅਤੇ ਗਲੀਆਂ ’ਚ ਖਾਸ ਕਰ ਕੇ ਦੁਪਹਿਰ ਸਮੇਂ ਪੂਰੀ ਤਰ੍ਹਾਂ ਸੁੰਨਸਾਨ ਹੋ ਜਾਂਦੀ ਹੈ। ਇਸ ਭਾਰੀ ਗਰਮੀ ਕਾਰਨ ਰੋਜ਼ਾਨਾ ਮਜਦੂਰੀ ਕਰ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਮਜਦੂਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਸਿਖਰ ਦੁਪਹਿਰੇ ਭਰ ਗਰਮੀ ’ਚ ਕੰਮ ਕਰਨ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’

ਭਾਰੀ ਗਰਮੀ ’ਚ ਕੰਮ ਕਰਨ ਕਾਰਨ ਇਨ੍ਹਾਂ ਮਜਦੂਰਾਂ ਦੀ ਸਿਹਤ ’ਤੇ ਵੀ ਬੁਰਾ ਅਸਰ ਪੈ ਰਿਹਾ ਹੈ, ਪ੍ਰੰਤੂ ਫਿਰ ਵੀ ਉਹ ਕੰਮ ਕਰਨ ਲਈ ਮਜਬੂਰ ਹਨ। ਇਸ ਗਰਮੀ ਦਾ ਅਸਰ ਜਿੱਥੇ ਮਜਦੂਰ ਵਰਗ ਅਤੇ ਬਜ਼ੁਰਗਾਂ ’ਤੇ ਵੀ ਪੈ ਰਿਹਾ ਹੈ, ਉੱਥੇ ਸਕੂਲੀ ਵਿਦਿਆਰਥੀਆਂ ਦੇ ਮਾਪੇ ਵੀ ਭਾਰੀ ਪ੍ਰੇਸ਼ਾਨੀ ’ਚ ਹਨ। ਇਲਾਕੇ ’ਚ ਜ਼ਬਰਦਸਤ ਗਰਮੀ ਦੌਰਾਨ ਜਦ ਬੱਚਿਆਂ ਨੂੰ ਦੁਪਹਿਰ ਸਮੇਂ ਛੁੱਟੀ ਹੁੰਦੀ ਹੈ ਤਾਂ ਉਸ ਸਮੇਂ ਲੂ ਵੀ ਵਗ ਰਹੀ ਹੁੰਦੀ ਹੈ, ਜਿਸ ਕਾਰਨ ਬੱਚਿਆਂ ਨੂੰ ਲੂ ਲੱਗਣ ਅਤੇ ਬਿਮਾਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ। ਸਕੂਲੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਕਿਉਂਕਿ ਇਹ ਛੁੱਟੀਆਂ ਬੱਚਿਆਂ ਨੂੰ ਭਾਰੀ ਗਰਮੀ ਤੋਂ ਬਚਾਉਣ ਲਈ ਹੀ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਇਸ ਸਮੇਂ ਗਰਮੀ ਘੱਟ ਹੋਣ ਦੀ ਬਜਾਏ ਹੋਰ ਵਧ ਗਈ ਹੈ, ਜੋ ਬੱਚਿਆਂ ਲਈ ਖਤਰਨਾਕ ਸਿੱਧ ਹੋ ਸਕਦੀ ਹੈ। ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਕੂਲਾਂ ਵਿਚ ਛੁੱਟੀਆਂ ਵਧਾਈਆਂ ਜਾਣ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News