ਪੰਜਾਬ ਦੇ ਇਸ ਜ਼ਿਲ੍ਹੇ ''ਚ ਮੰਗਲਵਾਰ ਸਵੇਰੇ ਹੀ ਲੱਗ ਜਾਏਗਾ ਲੰਬਾ Power Cut
Monday, Jun 15, 2026 - 09:58 PM (IST)
ਵੈੱਬ ਡੈਸਕ : ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ।
ਜੈਤੋ(ਸਤਵਿੰਦਰ) : ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਜੈਤੋ ਨੇ ਦੱਸਿਆ ਕਿ ਵਧੀਕ ਨਿਗਰਾਨ ਇੰਜੀਨੀਅਰ (ੳ) ਅਤੇ ਐੱਮ. ਮੰਡਲ ਕੋਟਕਪੂਰਾ ਦੇ ਪੱਤਰ ਨੰ 1699 ਮਿਤੀ 15-6-2026 ਰਾਹੀ 66 ਕੇ. ਵੀ. ਏ. ਸਬ-ਸਟੇਸ਼ਨ ਜੈਤੋ ਟੀ-1 ਅਤੇ ਟੀ-2 ਪਾਵਰ ਟਰਾਂਸਫਾਰਮਰ ਦੀ 11 ਕੇ. ਵੀ. ਦੀ ਸਿਲੀਕਾਨ ਕੋਟਿੰਗ ਕਰਨ ਲਈ 16-06-2026 ਦਿਨ ਮੰਗਲਵਾਰ ਸਪਲਾਈ ਸਵੇਰ 8 ਵਜੇ ਤੋਂ 12 ਵਜੇ ਦੁਪਹਿਰ ਤੱਕ ਬੰਦ ਰਹੇਗੀ।
ਇਸ ਮੌਕੇ 11 ਕੇ. ਵੀ. ਰਾਮੀਲੀਲਾ ਗਰਾਊਡ, 11 ਕੇ. ਵੀ. ਜੈਤੋ ਸ਼ਹਿਰੀ ਅਤੇ 11 ਕੇ. ਵੀ. ਏ. ਬੀ. ਕੋਟਸਪਿੰਨ ਅਤੇ 11 ਕੇ. ਵੀ. ਯੂ. ਪੀ. ਐੱਸ. ਗੁੰਮਟੀ ਖੁਰਦ, ਆਰ. ਵੀ. ਕਾਲੋਨੀ, ਬਾਜਾਖਾਨਾ ਰੋਡ, ਜੈਤੋ ਸ਼ਹਿਰ, ਪਿੰਡ ਸੇਵੇਵਾਲਾ ਅਤੇ ਪਿੰਡ ਚੰਦਭਾਨ ਏਰੀਆ ਪ੍ਰਭਾਵਿਤ ਹੋਵੇਗਾ। ਇਸੇ ਤਰ੍ਹਾਂ ਦੁਪਿਹਰ 1 ਵਜੇ ਤੋ ਸਾਮ ਵਜੇ ਤੱਕ 11 ਕੇ. ਵੀ. ਗੰਗਸਰ ਸ਼ਹਿਰੀ, 11 ਕੇ. ਵੀ. ਬਾਜਾ ਰੋਡ,11 ਕੇ. ਵੀ. ਬਠਿੰਡਾ ਰੋਡ, 11 ਕੇ. ਵੀ. ਕੋਟਕਪੂਰਾ ਰੋਡ, 11 ਕੇ. ਵੀ. ਹਰਦਿਆਲ ਨਗਰ ਅਤੇ ਸਿਵਲ ਹਸਪਤਾਲ ਜੈਤੋ, ਬਠਿੰਡਾ ਰੋਡ, ਹਿੰਮਤਪੁਰਾ ਬਸਤੀ, ਗੁਰੂ ਨਾਨਕ ਕਾਲੋਨੀ, ਕੋਟਕਪੂਰਾ ਰੋਡ, ਹਰਦਿਆਲ ਨਗਰ, ਸੁਖਚੈਨਪੁਰਾ ਬਸਤੀ ਅਤੇ ਸਿਵਲ ਹਸਪਤਾਲ ਦੀ ਬਿਜਲੀ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
