ਪੰਜਾਬ ਵਾਸੀ ਹੋ ਜਾਓ ਸਾਵਧਾਨ! ਜਾਰੀ ਹੋਈ Advisory, ਇਕ ਗਲਤੀ ਵੀ ਪੈ ਸਕਦੀ ਹੈ ਭਾਰੀ
Thursday, Sep 12, 2024 - 12:21 PM (IST)
ਲੁਧਿਆਣਾ (ਸਹਿਗਲ)- ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਨੇ ਸੰਭਾਵਿਤ ਸਵਾਈਨ ਫਲੂ ਦੀ ਰੋਕਥਾਮ ਅਤੇ ਬਚਾਅ ਦੇ ਸਬੰਧ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਵਰਚੁਅਲ ਬੈਠਕ ਦੀ ਅਗਵਾਈ ਕੀਤੀ। ਵੀਡੀਓ ਕਾਨਫਰੰਸ ਦੌਰਾਨ ਵਧੀਕ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਡੀ. ਸੀ. ਸਾਕਸ਼ੀ ਸਾਹਨੀ ਨੇ ਸਾਰੇ ਹਸਪਤਾਲਾਂ ’ਚ ਫਲੂ ਕਾਰਨਰ ਅਤੇ ਵਿਸ਼ੇਸ਼ ਵਾਰਡ ਸਥਾਪਿਤ ਕਰਨ ’ਤੇ ਜ਼ੋਰ ਦਿੱਤਾ, ਤਾਂ ਕਿ ਸਵਾਈਨ ਫਲੂ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਤੁਰੰਤ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਫ਼ਲਾਈਟ ਤੋਂ ਠੀਕ ਪਹਿਲਾਂ ਨੌਜਵਾਨ ਗ੍ਰਿਫ਼ਤਾਰ! ਪੰਜਾਬ ਪੁਲਸ ਨੇ ਏਅਰਪੋਰਟ ਤੋਂ ਹੀ ਕਰ ਲਿਆ ਕਾਬੂ
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਸ਼ਾ ਵਰਕਰਾਂ ਜ਼ਰੀਏ ਘਰ-ਘਰ ਜਾ ਕੇ ਲੋਕਾਂ ਨੂੰ ਸ਼ਵਾਈਨ ਫਲੂ ਤੋਂ ਬਚਾਅ ਲਈ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ, ਵੱਖ-ਵੱਖ ਪਿੰਡਾਂ ’ਚ ਸਥਾਪਿਤ ਡਿਸਪੈਂਸਰੀਆਂ ਅਤੇ ਹੋਰ ਸਿਹਤ ਸੰਸਥਾਵਾਂ ||ਚ ਵੀ ਜਾਗਰੂਕਤਾ ਮਹਿੰਮ ਚਲਾਈ ਗਈ।
ਸਵਾਈਨ ਫਲੂ ਸਬੰਧੀ ਐਡਵਾਈਜ਼ਰੀ ਜਾਰੀ
ਸਵਾਈਨ ਫਲੂ ਸਬੰਧੀ ਐਡਵਾਈਜ਼ਰੀ ਜਾਰੀ ਕਰਦਿਆਂ ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਵਾਈਨ ਫਲੂ ਐੱਚ-1 ਐੱਨ-1 ਇਕ ਵਾਇਰਲ ਬੀਮਾਰੀ ਹੈ। ਮੁੱਖ ਤੌਰ ’ਤੇ ਇਸ ਵਿਚ ਜੁਕਾਮ ਵਰਗੇ ਲੱਛਣ ਹੁੰਦੇ ਹਨ। ਜਿਵੇਂ ਕਿ ਬੁਖਾਰ, ਜੁਕਾਮ, ਖੰਘ, ਗਲੇ ’ਚ ਦਰਦ, ਸਰੀਰ ’ਚ ਦਰਦ ਅਤੇ ਕਈ ਵਾਰ ਸਾਹ ਲੈਣ ’ਚ ਮੁਸ਼ਕਿਲ। ਇਸ ਦਾ ਫੈਲਾਅ ਰੋਕਣ ਲਈ ਹੇਠ ਲਿਖੀਆਂ ਸਾਵਧਾਨੀਆਂ ਜ਼ਰੂਰੀ ਹਨ।
ਬਚਾਅ ਲਈ ਕੀ ਕਰੀਏ
-ਆਪਣੇ ਘਰ ਤੇ ਆਲੇ-ਦੁਆਲੇ ਦੀ ਸਾਫ-ਸਫਾਈ ਬਣਾਈ ਰੱਖੋ।
-ਆਪਣੇ ਹੱਥਾਂ ਨੂੰ ਘੱਟ ਤੋਂ ਘੱਟ 20 ਸੈਕਿੰਡ ਤੱਕ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
-ਜੇਕਰ ਸਾਬਣ ਅਤੇ ਪਾਣੀ ਨਹੀਂ ਹਨ ਤਾਂ ਅਲਕੋਹਲ ਆਧਾਰਿਤ ਸੈਨੇਟਾਈਜ਼ਰ ਦੀ ਵਰਤੋਂ ਕਰੋ।
-ਖੰਘਦੇ ਜਾਂ ਛਿੱਕਦੇ ਸਮੇਂ ਸੁਰੱਖਿਆ ਰੱਖੋ।
-ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਜਾਂ ਆਪਣੀ ਕੂਹਣੀ ਨਾਲ ਢਕੋ। ਇਸ ਨਾਲ ਵਾਇਰਸ ਦੇ ਫੈਲਣ ਤੋਂ ਬਚਾ ਕੀਤਾ ਜਾ ਸਕਦਾ ਹੈ।
-ਵਰਤੇ ਗਏ ਟਿਸ਼ੂ ਨੂੰ ਤੁਰੰਤ ਕੂੜੇਦਾਨ ’ਚ ਸੁੱਟੋ।
-ਜੇਕਰ ਤੁਸੀਂ ਬੀਮਾਰ ਹੋ ਤਾਂ ਘਰ ’ਚ ਰਹੋ ਅਤੇ ਦੂਜਿਆਂ ਨਾਲ ਘੱਟ ਸੰਪਰਕ ਕਰੋ।
-ਵੱਧ ਤੋਂ ਵੱਧ ਪਾਣੀ ਪੀਓ ਅਤੇ ਆਪਣੇ ਸਰੀਰ ਨੂੰ ਹਾਈਡ੍ਰੇਟਿਡ ਰੱਖੋ।
-ਸਿਹਤਮੰਦ ਭੋਜਨ ਖਾਓ, ਚੰਗੀ ਨੀਂਦ ਲਓ ਅਤੇ ਹਲਕੀ-ਫੁਲਕੀ ਕਸਰਤ ਕਰੋ।
-ਆਪਣੇ ਪ੍ਰਤੀਰੱਖਿਆ ਤੰਤਰ ਨੂੰ ਮਜ਼ਬੂਤ ਰੱਖਣ ਲਈ ਫਲ ਅਤੇ ਸਬਜ਼ੀਆਂ ਖਾਓ।
ਸਵਾਈਨ ਫਲੂ ਤੋਂ ਕਿਵੇਂ ਕਰੀਏ ਬਚਾਅ?
-ਹੱਥ ਧੋਤੇ ਬਿਨਾਂ ਆਪਣੇ ਮੂੰਹ, ਨੱਕ ਜਾਂ ਅੱਖਾਂ ਨੂੰ ਨਾ ਛੂਹੋ।
-ਹੱਥਾਂ ਨੂੰ ਨਿਯਮ ਨਾਲ ਧੋਣਾ ਜ਼ਰੂਰੀ ਹੈ ਕਿਉਂਕਿ ਵਾਇਰਸ ਸਭ ਤੋਂ ਜ਼ਿਆਦਾ ਹੱਥਾਂ ਤੋਂ ਫੈਲਦਾ ਹੈ।
-ਬੀਮਾਰ ਵਿਅਕਤੀਆਂ ਨਾਲ ਸੰਪਰਕ ਨਾ ਕਰੋ।
-ਜੇਕਰ ਕਿਸੇ ਨੂੰ ਜੁਕਾਮ ਅਤੇ ਖੰਘ ਹੋਵੇ ਤਾਂ ਉਨ੍ਹਾਂ ਦੇ ਨਾਲ ਸਰੀਰਕ ਸੰਪਰਕ ਤੋਂ ਬਚੋ। ਬੀਮਾਰ ਵਿਅਕਤੀਆਂ ਨਾਲ ਨੇੜਤਾ ਕਾਰਨ ਵਾਇਰਸ ਫੈਲਣ ਦਾ ਖਤਰਾ ਵਧ ਜਾਂਦਾ ਹੈ।
-ਸਵਾਈਨ ਫਲੂ ਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈਆਂ ਨਾ ਲਓ।
-ਲੋਕਾਂ ਨਾਲ ਹੱਥ ਮਿਲਾਉਣ ਜਾਂ ਗਲੇ ਮਿਲਣ ਤੋਂ ਬਚੋ। ਇਸ ਦੀ ਬਜਾਏ ਦੂਰੀ ਬਣਾਈ ਰੱਖੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8