ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ
Thursday, Nov 27, 2025 - 01:53 PM (IST)
ਲੁਧਿਆਣਾ (ਰਾਮ) : ਪੰਜਾਬ ਸਰਕਾਰ ਦੀ ਨਵੀਂ ਹੋਮ ਡਲਿਵਰੀ ਲਾਇਸੈਂਸ ਸੇਵਾ ਦੀ ਸ਼ੁਰੂਆਤ ਤੋਂ ਕੁਝ ਹੀ ਦਿਨਾਂ ’ਚ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਹੂਲਤ ਤਾਂ ਸ਼ੁਰੂ ਕਰ ਦਿੱਤੀ ਪਰ ਵਿਵਸਥਾਵਾਂ ਕਮਜ਼ੋਰ ਹੋਣ ਕਾਰਨ ਲਾਭ ਨਹੀਂ ਮਿਲ ਰਿਹਾ। ਲੋਕਾਂ ਨੇ ਦੱਸਿਆ ਕਿ ਉਹ 1073 ਹੈਲਪਲਾਈਨ ਨੰਬਰ ’ਤੇ ਬੁਕਿੰਗ ਕਰਵਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਮੈਸੇਜ ਵੀ ਮਿਲ ਜਾਂਦਾ ਹੈ ਕਿ ਨਿਰਧਾਰਿਤ ਤਰੀਕ ’ਤੇ ਮੁਲਾਜ਼ਮ ਦਸਤਾਵੇਜ਼ ਲੈਣ ਜਾਂ ਲਾਇਸੈਂਸ ਸਬੰਧੀ ਪ੍ਰਕਿਰਿਆ ਲਈ ਘਰ ਆਵੇਗਾ ਪਰ ਤੈਅ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਨਹੀਂ ਪੁੱਜਦਾ। ਕਈ ਲੋਕ 2-2 ਵਾਰ ਬੁਕਿੰਗ ਕਰਵਾਉਣ ਦੇ ਬਾਵਜੂਦ ਹਫਤਿਆਂ ਤੋਂ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀ ਦੇਣ ਧਿਆਨ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
5 ਨਵੰਬਰ ਬੁਕਿੰਗ ਤੋਂ ਬਾਅਦ ਅੱਜ ਤੱਕ ਕੋਈ ਨਹੀਂ ਆਇਆ
ਆਰਤੀ ਨਾਂ ਦੀ ਨਿਵਾਸੀ ਨੇ ਦੱਸਿਆ ਕਿ ਉਨ੍ਹਾਂ ਨੇ 5 ਨਵੰਬਰ ਨੂੰ ਲਰਨਿੰਗ ਲਾਇਸੈਂਸ ਲਈ ਹੋਮ ਸਰਵਿਸ ਬੁੱਕ ਕਰਵਾਈ ਸੀ। ਮੈਸੇਜ ਵੀ ਆ ਗਿਆ ਸੀ ਕਿ ਮੁਲਾਜ਼ਮ ਜਲਦ ਪੁੱਜੇਗਾ ਪਰ ਹੁਣ ਤੱਕ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸ਼ੁਰੂ ਤਾਂ ਕਰ ਦਿੱਤੀ ਹੈ ਪਰ ਇਸ ਦਾ ਲਾਭ ਉਦੋਂ ਹੀ ਮਿਲੇਗਾ, ਜਦੋਂ ਸਿਸਟਮ ਠੀਕ ਤਰ੍ਹਾਂ ਕੰਮ ਕਰੇ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦੇ ਲਰਨਿੰਗ ਲਾਇਸੈਂਸ ਲਈ ਅਪਾਇੰਟਮੈਂਟ ਲਈ ਸੀ। ਉਨ੍ਹਾਂ ਨੂੰ ਲਗਾਤਾਰ ਮੈਸੇਜ ਆ ਰਹੇ ਹਨ ਕਿ ਉਨ੍ਹਾਂ ਦੀ ਬੁਕਿੰਗ ਕਨਫਰਮ ਹੈ ਅਤੇ ਮੁਲਾਜ਼ਮ ਜਲਦ ਪੁੱਜੇਗਾ ਪਰ ਅਸਲ ਵਿਚ ਕੋਈ ਨਹੀਂ ਆਉਂਦਾ। ਇਸ ਤੋਂ ਲੋਕ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ : 'ਆਪ' ਆਗੂ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ, 16 ਤੋਂ ਵੱਧ ਚੱਲੀਆਂ ਗੋਲ਼ੀਆਂ
ਲੋਕ ਬੋਲੇ : ਸਰਕਾਰ ਸਮਾਂ ਹੱਦ ਤੈਅ ਕਰੇ
ਲੋਕਾਂ ਦਾ ਕਹਿਣਾ ਹੈ ਕਿ ਸੇਵਾ ਦੇ ਨਾਂ ’ਤੇ ਉਨ੍ਹਾਂ ਨੂੰ ਕੇਵਲ ਇੰਤਜ਼ਾਰ ਕਰਵਾਇਆ ਜਾ ਰਿਹਾ ਹੈ। ਟੋਲ ਫ੍ਰੀ ਨੰਬਰ ’ਤੇ ਵੀ ਹੱਲ ਨਹੀਂ ਮਿਲਦਾ। ਕਾਲ ਕਰਨ ’ਤੇ ਆਪਰੇਟਰ ਸਿਰਫ ਇਹੀ ਦੱਸਦੇ ਹਨ ਕਿ ਜਲਦ ਮੁਲਾਜ਼ਮ ਆ ਜਾਵੇਗਾ ਜਾਂ ਮਾਮਲਾ ਅੱਗੇ ਭੇਜ ਦਿੱਤਾ ਗਿਆ ਹੈ। ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਹ ਸਪੱਸ਼ਟ ਕਰੇ ਕਿ ਬੁਕਿੰਗ ਤੋਂ ਬਾਅਦ ਮੁਲਾਜ਼ਮ ਕਿੰਨੇ ਸਮੇਂ ਵਿਚ ਪੁੱਜੇਗਾ। ਇਹ ਤੈਅ ਸਮਾਂ ਹੱਦ ਹੋਣ ਨਾਲ ਲੋਕਾਂ ਨੂੰ ਉਮੀਦ ਰਹੇਗੀ ਅਤੇ ਪ੍ਰੇਸ਼ਾਨੀ ਘੱਟ ਹੋਵੇਗੀ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਹਲਕਾ ਇੰਚਾਰਜਾਂ ਦਾ ਐਲਾਨ, ਕੀਤਾ ਗਿਆ ਵੱਡਾ ਫੇਰਬਦਲ
ਪ੍ਰਸ਼ਾਸਨ ਦਾ ਦਾਅਵਾ : ਬੁਕਿੰਗ ਜ਼ਿਆਦਾ, ਸਮੇਂ ’ਤੇ ਸਰਵਿਸ ਦੇਣਾ ਮੁਸ਼ਕਲ
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਸੇਵਾ ਸ਼ੁਰੂ ਹੋਈ ਹੈ ਅਤੇ ਬੁਕਿੰਗ ਉਮੀਦ ਤੋਂ ਕਿਤੇ ਜ਼ਿਆਦਾ ਆ ਰਹੀ ਹੈ। ਇਹੀ ਕਾਰਣ ਹੈ ਕਿ ਟੀਮ ਹਰ ਬੁਕਿੰਗ ਤੱਕ ਸਮੇਂ ’ਤੇ ਨਹੀਂ ਪੁੱਜ ਪਾ ਰਹੀ। ਵਿਭਾਗ ਦਾ ਕਹਿਣਾ ਹੈ ਕਿ ਸਟਾਫ ਵਧਾਉਣ ਅਤੇ ਵਿਵਸਥਾਵਾਂ ਨੂੰ ਸੁਚਾਰੂ ਕਰਨ ਦੀ ਪ੍ਰਕਿਰਿਆ ਜਾਰੀ ਹੈ ਤਾਂ ਕਿ ਜਲਦ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾ ਸਕਣ।
ਨਤੀਜਾ : ਸੁਵਿਧਾ ਦੇ ਨਾਮ ’ਤੇ ਇੰਤਜ਼ਾਰ
ਸਰਕਾਰ ਨੇ ਚਾਹੇ ਘਰ ਬੈਠੇ ਹੀ ਲਾਇਸੈਂਸ ਬਣਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਪਰ ਜ਼ਮੀਨੀ ਸਥਿਤੀ ਇਸ ਦੇ ਉਲਟ ਹੈ। ਲੋਕ ਲਗਾਤਾਰ ਮੈਸੇਜ ਅਤੇ ਕਾਲ ਤੋਂ ਬਾਅਦ ਵੀ ਮੁਲਾਜ਼ਮ ਦੇ ਇੰਤਜ਼ਾਰ ਵਿਚ ਦਿਨ ਕੱਢ ਰਹੇ ਹਨ। ਸਮੇਂ ’ਤੇ ਸੇਵਾ ਨਾ ਮਿਲਣ ਕਾਰਨ ਲੋਕਾਂ ਵਿਚ ਰੋਸ ਵੀ ਵਧ ਰਿਹਾ ਹੈ। ਨਾਗਰਿਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵਿਵਸਥਾ ਮਜ਼ਬੂਤ ਨਹੀਂ ਹੋਵੇਗੀ, ਇਹ ਸਹੂਲਤ ਕਾਗਜ਼ਾਂ ਵਿਚ ਹੀ ਚੰਗੀ ਲਗਦੀ ਰਹੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
